25ਪਰ ਜਦੋਂ ਸਾਰੇ ਸੌਂ ਰਹੇ ਸਨ ਤਦ ਦੁਸ਼ਮਣ ਆਇਆ ਅਤੇ ਉਹ ਦੀ ਕਣਕ ਵਿੱਚ ਜੰਗਲੀ ਬੂਟੀ ਬੀਜ ਗਿਆ।
26ਜਦੋਂ ਕਣਕ ਉੱਗ ਪਈ ਅਤੇ ਸਿੱਟੇ ਲੱਗੇ, ਤਦ ਜੰਗਲੀ ਬੂਟੀ ਵੀ ਦਿੱਸਣ ਲੱਗ ਪਈ।
27“ਤਾਂ ਨੌਕਰਾਂ ਨੇ ਮਾਲਕ ਨੂੰ ਆ ਕੇ ਆਖਿਆ, ‘ਸ਼੍ਰੀਮਾਨ ਜੀ, ਕੀ ਤੁਸੀਂ ਆਪਣੇ ਖੇਤ ਵਿੱਚ ਚੰਗਾ ਬੀਜ ਨਹੀਂ ਬੀਜਿਆ, ਫਿਰ ਜੰਗਲੀ ਬੂਟੀ ਕਿੱਥੋਂ ਆਈ?’
28“ ‘ਉਸਨੇ ਉੱਤਰ ਦਿੱਤਾ,’ ਇਹ ਕਿਸੇ ਦੁਸ਼ਮਣ ਦਾ ਕੰਮ ਹੈ। “ਤਾਂ ਨੌਕਰਾਂ ਨੇ ਪੁੱਛਿਆ, ‘ਅਗਰ ਤੁਹਾਡੀ ਮਰਜ਼ੀ ਹੋਵੇ ਤਾਂ ਅਸੀਂ ਇਸ ਨੂੰ ਪੁੱਟ ਦੇਈਏ?’
29“ਉਸਨੇ ਕਿਹਾ, ‘ਨਹੀਂ, ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਜੰਗਲੀ ਬੂਟੀ ਨੂੰ ਪੁੱਟਣ ਦੇ ਸਮੇਂ ਕਣਕ ਨੂੰ ਵੀ ਨਾਲ ਹੀ ਪੁੱਟ ਦਿਓ।