3ਹੇਰੋਦੇਸ ਨੇ ਆਪਣੇ ਵੱਡੇ ਭਰਾ ਫਿਲਿੱਪਾਸ ਦੀ ਪਤਨੀ ਹੇਰੋਦਿਅਸ ਦੇ ਕਾਰਨ ਯੋਹਨ ਨੂੰ ਫੜਿਆ ਅਤੇ ਕੈਦ ਵਿੱਚ ਬੰਦ ਕਰ ਦਿੱਤਾ ਸੀ।
4ਕਿਉਂਕਿ ਯੋਹਨ ਨੇ ਉਸ ਨੂੰ ਕਿਹਾ ਸੀ, “ਤੁਹਾਡੇ ਲਈ ਉਸ ਨਾਲ ਵਿਆਹ ਕਰਵਾਉਣਾ ਬਿਵਸਥਾ ਅਨੁਸਾਰ ਸਹੀ ਨਹੀਂ।”
5ਹੇਰੋਦੇਸ ਯੋਹਨ ਨੂੰ ਮਾਰ ਦੇਣਾ ਚਾਹੁੰਦਾ ਸੀ, ਪਰ ਉਹ ਲੋਕਾਂ ਤੋਂ ਡਰਿਆ ਕਿਉਂਕਿ ਉਹ ਯੋਹਨ ਨੂੰ ਨਬੀ ਮੰਨਦੇ ਸਨ।
6ਹੇਰੋਦੇਸ ਦੇ ਜਨਮ-ਦਿਨ ਤੇ ਹੇਰੋਦਿਅਸ ਦੀ ਧੀ ਮਹਿਮਾਨਾਂ ਅਤੇ ਹੇਰੋਦੇਸ ਲਈ ਨੱਚੀ ਤੇ ਉਸਦਾ ਮਨ ਬਹੁਤ ਖੁਸ਼ ਹੋਇਆ।
7ਤਾਂ ਹੇਰੋਦੇਸ ਨੇ ਸਹੁੰ ਖਾ ਕੇ ਉਸ ਨਾਲ ਵਾਅਦਾ ਕੀਤਾ ਕਿ ਜੋ ਕੁਝ ਉਹ ਮੰਗੇ, ਮੈਂ ਉਸ ਨੂੰ ਦੇਵਾਂਗਾ।