7ਤਾਂ ਹੇਰੋਦੇਸ ਨੇ ਸਹੁੰ ਖਾ ਕੇ ਉਸ ਨਾਲ ਵਾਅਦਾ ਕੀਤਾ ਕਿ ਜੋ ਕੁਝ ਉਹ ਮੰਗੇ, ਮੈਂ ਉਸ ਨੂੰ ਦੇਵਾਂਗਾ।
8ਤਾਂ ਉਸਨੇ ਆਪਣੀ ਮਾਂ ਦੇ ਦੁਆਰਾ ਉਕਸਾਏ ਜਾਣ ਕਰਕੇ ਕਿਹਾ, “ਕਿ ਮੈਨੂੰ ਯੋਹਨ ਬਪਤਿਸਮਾ ਦੇਣ ਵਾਲੇ ਦਾ ਸਿਰ ਥਾਲ ਵਿੱਚ ਰੱਖ ਕੇ ਦਿਓ।”
9ਤਦ ਰਾਜਾ ਬਹੁਤ ਦੁਖੀ ਹੋਇਆ, ਪਰ ਆਪਣੀ ਸਹੁੰ ਅਤੇ ਉਹਨਾਂ ਮਹਿਮਾਨਾਂ ਦੇ ਕਾਰਨ ਜਿਹੜੇ ਉਸਦੇ ਨਾਲ ਖਾਣ ਲਈ ਬੈਠੇ ਸਨ, ਉਸ ਨੇ ਇਸ ਦਾ ਹੁਕਮ ਕਰ ਦਿੱਤਾ।
10ਅਤੇ ਜੇਲ੍ਹ ਵਿੱਚ ਸਿਪਾਹੀਆਂ ਨੂੰ ਭੇਜ ਕੇ ਯੋਹਨ ਦਾ ਸਿਰ ਕੱਟਵਾ ਦਿੱਤਾ।
11ਅਤੇ ਉਸਦਾ ਸਿਰ ਥਾਲ ਵਿੱਚ ਲਿਆਂਦਾ ਅਤੇ ਕੁੜੀ ਨੂੰ ਦਿੱਤਾ ਗਿਆ, ਉਸ ਨੇ ਉਹ ਸਿਰ ਆਪਣੀ ਮਾਂ ਨੂੰ ਦੇ ਦਿੱਤਾ।