25ਪਰ ਉਸਦੇ ਕੋਲ ਦੇਣ ਨੂੰ ਕੁਝ ਨਹੀਂ ਸੀ, ਤਾਂ ਉਸਦੇ ਮਾਲਕ ਨੇ ਹੁਕਮ ਦਿੱਤਾ ਜੋ ਉਸਦੀ ਪਤਨੀ, ਬਾਲ ਬੱਚੇ ਅਤੇ ਸਭ ਕੁਝ ਉਸਦਾ ਵੇਚਿਆ ਜਾਵੇ ਅਤੇ ਕਰਜ਼ਾ ਭਰ ਲਿਆ ਜਾਵੇ।
26“ਤਦ ਉਸ ਨੌਕਰ ਨੇ ਗੋਡੇ ਟੇਕ ਕੇ ਬੇਨਤੀ ਕੀਤੀ, ਸੁਆਮੀ ਜੀ ਕ੍ਰਿਪਾ ਕਰਕੇ ਧੀਰਜ ਰੱਖੋ, ‘ਮੈਂ ਤੁਹਾਡਾ ਸਾਰਾ ਕਰਜ਼ਾ ਮੋੜ ਦਿਆਂਗਾ।’
27ਤਦ ਉਸ ਨੌਕਰ ਦੇ ਮਾਲਕ ਨੇ ਉਸ ਦੇ ਉੱਤੇ ਤਰਸ ਖਾ ਕੇ ਉਸ ਨੂੰ ਛੱਡ ਦਿੱਤਾ ਅਤੇ ਉਸ ਦਾ ਸਾਰਾ ਕਰਜ਼ਾ ਮਾਫ਼ ਕਰ ਦਿੱਤਾ।
28“ਪਰ ਜਦੋਂ ਉਹ ਨੌਕਰ ਬਾਹਰ ਆਇਆ, ਤਦ ਉਸ ਨੂੰ ਆਪਣੇ ਨਾਲ ਦੇ ਨੌਕਰਾਂ ਵਿੱਚੋਂ ਇੱਕ ਨੂੰ ਮਿਲਿਆ, ਜਿਸਦੇ ਕੋਲੋ ਉਸ ਨੇ ਚਾਂਦੀ ਦੇ ਸੌ ਦੀਨਾਰ ਦਾ ਕਰਜ਼ਾ ਲੈਣਾ ਸੀ। ਉਸ ਨੇ ਉਸ ਨੂੰ ਗਲੇ ਤੋਂ ਫੜ੍ਹ ਕੇ ਕਹਿਣਾ ਸ਼ੁਰੂ ਕੀਤਾ, ਜੋ ਕੁਝ ਮੈਂ ਤੇਰੇ ਤੋਂ ਲੈਣਾ ਹੈ ਉਹ ਮੈਨੂੰ ਵਾਪਸ ਕਰ।
29“ਤਦ ਉਸਦੇ ਨਾਲ ਦਾ ਨੌਕਰ ਉਸਦੇ ਪੈਰਾਂ ਵਿੱਚ ਡਿੱਗ ਕੇ ਬੇਨਤੀ ਕਰਨ ਲੱਗਾ, ‘ਧੀਰਜ ਰੱਖ, ਮੈਂ ਤੇਰਾ ਸਭ ਕੁਝ ਵਾਪਸ ਦੇ ਦੇਵੇਂਗਾ।’