10ਉਸ ਤਾਰੇ ਨੂੰ ਵੇਖਦੇ ਹੀ ਉਹ ਬੜੇ ਅਨੰਦ ਨਾਲ ਭਰ ਗਏ।
11ਘਰ ਵਿੱਚ ਪਰਵੇਸ਼ ਕਰਦੇ ਉਨ੍ਹਾਂ ਨੇ ਉਸ ਬਾਲਕ ਨੂੰ ਉਸਦੀ ਮਾਤਾ ਮਰਿਯਮ ਦੇ ਨਾਲ ਵੇਖਿਆ ਅਤੇ ਝੁਕ ਕੇ ਉਸ ਬਾਲਕ ਦੀ ਅਰਾਧਨਾ ਕੀਤੀ। ਅਤੇ ਫਿਰ ਉਹਨਾਂ ਨੇ ਆਪਣੇ ਕੀਮਤੀ ਉਪਹਾਰ ਸੋਨਾ, ਲੋਬਾਣ ਅਤੇ ਗੰਧਰਸ ਉਸ ਨੂੰ ਭੇਂਟ ਕੀਤੇ।
12ਤਦ ਉਹਨਾਂ ਨੂੰ ਸੁਪਨੇ ਵਿੱਚ ਪਰਮੇਸ਼ਵਰ ਦੁਆਰਾ ਇਹ ਖ਼ਬਰ ਮਿਲੀ ਕਿ ਉਹ ਰਾਜਾ ਹੇਰੋਦੇਸ ਦੇ ਕੋਲ ਵਾਪਸ ਨਾ ਜਾਣ। ਇਸ ਲਈ ਉਹ ਹੋਰ ਰਸਤੇ ਵਲੋਂ ਆਪਣੇ ਦੇਸ਼ ਨੂੰ ਮੁੜ ਜਾਣ।
13ਜਦ ਉਹ ਚਲੇ ਗਏ ਤਾਂ ਵੇਖੋ ਪ੍ਰਭੂ ਦੇ ਇੱਕ ਸਵਰਗਦੂਤ ਨੇ ਯੋਸੇਫ਼ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਆਗਿਆ ਦਿੱਤੀ, “ਉੱਠ, ਬਾਲਕ ਅਤੇ ਉਸਦੀ ਮਾਤਾ ਨੂੰ ਲੈ ਕੇ ਮਿਸਰ ਦੇਸ਼ ਨੂੰ ਭੱਜ ਜਾ ਅਤੇ ਉਸ ਸਮੇਂ ਤੱਕ ਉੱਥੇ ਹੀ ਠਹਿਰੇ ਰਹਿਣਾ ਜਦੋਂ ਤੱਕ ਮੈਂ ਤੈਨੂੰ ਆਗਿਆ ਨਾ ਦੇਵਾਂ ਕਿਉਂਕਿ ਹੇਰੋਦੇਸ ਇਸ ਬਾਲਕ ਨੂੰ ਮਾਰਨ ਲਈ ਖੋਜੇਗਾ।”
14ਇਸ ਲਈ ਯੋਸੇਫ਼ ਉੱਠਿਆ, ਜਦੋਂ ਰਾਤ ਹੀ ਸੀ, ਬਾਲਕ ਅਤੇ ਉਸਦੀ ਮਾਤਾ ਨੂੰ ਲੈ ਕੇ ਮਿਸਰ ਦੇਸ਼ ਨੂੰ ਚਲਾ ਗਿਆ।