ਮੱਤੀਯਾਹ 2

ਤਦ ਉਹ ਵਚਨ ਜਿਹੜਾ ਯੇਰਮਿਯਾਹ ਨਬੀ ਨੇ ਆਖਿਆ ਸੀ ਪੂਰਾ ਹੋਇਆ:

Matthew 2:17 (UKJV) Then was fulfilled that which was spoken by Jeremy the prophet, saying,

15ਉਹ ਉੱਥੇ ਹੀ ਹੇਰੋਦੇਸ ਦੀ ਮੌਤ ਤੱਕ ਠਹਿਰੇ ਰਹੇ ਕਿ ਪ੍ਰਭੂ ਦਾ ਇਹ ਵਚਨ ਪੂਰਾ ਹੋਵੇ, ਜਿਹੜਾ ਉਸ ਨੇ ਨਬੀਆਂ ਦੇ ਦੁਆਰਾ ਕਿਹਾ ਸੀ: “ਮਿਸਰ ਦੇਸ਼ ਵਿੱਚੋਂ ਮੈਂ ਆਪਣੇ ਪੁੱਤਰ ਨੂੰ ਬੁਲਾਇਆ।”

16ਇਹ ਪਤਾ ਲੱਗਣ ਤੇ ਕਿ ਜੋਤਸ਼ੀ ਉਸ ਨੂੰ ਮੂਰਖ ਬਣਾ ਗਏ, ਹੇਰੋਦੇਸ ਬਹੁਤ ਹੀ ਗੁੱਸੇ ਵਿੱਚ ਆ ਗਿਆ। ਜੋਤਸ਼ੀਆਂ ਵਲੋਂ ਮਿਲੀ ਸੂਚਨਾ ਦੇ ਅਧਾਰ ਤੇ ਉਸ ਨੇ ਬੇਥਲੇਹੇਮ ਨਗਰ ਅਤੇ ਉਸਦੇ ਨਜ਼ਦੀਕੀ ਖੇਤਰ ਵਿੱਚੋਂ ਦੋ ਸਾਲ ਅਤੇ ਉਸ ਤੋਂ ਘੱਟ ਉਮਰ ਦੇ ਬੱਚਿਆਂ ਦਾ ਕਤਲ ਕਰਵਾਉਣ ਲਈ ਹੁਕਮ ਦੇ ਦਿੱਤਾ।

17ਤਦ ਉਹ ਵਚਨ ਜਿਹੜਾ ਯੇਰਮਿਯਾਹ ਨਬੀ ਨੇ ਆਖਿਆ ਸੀ ਪੂਰਾ ਹੋਇਆ:

18“ਰਾਮਾਹ ਨਗਰ ਵਿੱਚ ਇੱਕ ਆਵਾਜ਼ ਸੁਣਾਈ ਦਿੱਤੀ, ਰੋਣਾ ਅਤੇ ਵੱਡਾ ਵਿਰਲਾਪ! ਰਾਖ਼ੇਲ ਆਪਣੇ ਬੱਚਿਆਂ ਲਈ ਰੋਂਦੀ ਹੈ। ਸਬਰ ਉਸ ਨੂੰ ਸਵੀਕਾਰ ਨਹੀਂ ਕਿਉਂਕਿ ਹੁਣ ਉਹ ਨਹੀਂ ਹਨ।”

19ਜਦੋਂ ਹੇਰੋਦੇਸ ਦੀ ਮੌਤ ਹੋਈ, ਤਾਂ ਮਿਸਰ ਵਿੱਚ ਪ੍ਰਭੂ ਦੇ ਇੱਕ ਦੂਤ ਨੇ ਸੁਪਨੇ ਵਿੱਚ ਦਰਸ਼ਨ ਦੇ ਕੇ ਯੋਸੇਫ਼ ਨੂੰ ਕਿਹਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.