2ਅਤੇ ਪੁੱਛ-ਗਿੱਛ ਕਰਨ ਲੱਗੇ, “ਉਹ ਯਹੂਦਿਯਾ ਦਾ ਰਾਜਾ ਕਿੱਥੇ ਹੈ, ਜਿਸਦਾ ਜਨਮ ਹੋਇਆ ਹੈ? ਕਿਉਂਕਿ ਪੂਰਬ ਦੇਸ਼ਾਂ ਵਿੱਚ ਅਸੀਂ ਉਸ ਦਾ ਤਾਰਾ ਵੇਖਿਆ ਹੈ ਅਤੇ ਅਸੀਂ ਉਸ ਦੀ ਅਰਾਧਨਾ ਕਰਨ ਲਈ ਇੱਥੇ ਆਏ ਹਾਂ।”
3ਇਹ ਸੁਣ ਕੇ ਰਾਜਾ ਹੇਰੋਦੇਸ ਅਤੇ ਉਸਦੇ ਨਾਲ ਸਾਰੇ ਯੇਰੂਸ਼ਲੇਮ ਨਿਵਾਸੀ ਵੀ ਘਬਰਾ ਗਏ।
4ਰਾਜਾ ਹੇਰੋਦੇਸ ਨੇ ਮੁੱਖ ਜਾਜਕਾਂ ਅਤੇ ਸ਼ਾਸਤਰੀਆਂ ਨੂੰ ਇਕੱਠੇ ਕਰਕੇ ਉਹਨਾਂ ਤੋਂ ਪੁੱਛ-ਗਿੱਛ ਕੀਤੀ ਕਿ ਉਹ ਕਿਹੜਾ ਸਥਾਨ ਹੈ ਜਿੱਥੇ ਮਸੀਹ ਦੇ ਜਨਮ ਲੈਣ ਦਾ ਸੰਕੇਤ ਹੈ?
5ਉਹਨਾਂ ਨੇ ਜਵਾਬ ਦਿੱਤਾ, “ਯਹੂਦਿਯਾ ਦੇ ਪ੍ਰਦੇਸ਼ ਬੇਥਲੇਹੇਮ ਨਗਰ ਵਿੱਚ, ਕਿਉਂਕਿ ਇਹ ਨਬੀਆਂ ਦੁਆਰਾ ਲਿਖਿਆ ਹੋਇਆ ਹੈ:
6“ ‘ਪਰ ਤੂੰ, ਯਹੂਦਾਹ ਦੇ ਦੇਸ਼ ਬੇਥਲੇਹੇਮ ਨਗਰ, ਯਹੂਦਿਯਾ ਦੇ ਹਾਕਮਾਂ ਵਿੱਚੋਂ ਕਿਸੇ ਨਾਲੋਂ ਵੀ ਛੋਟਾ ਨਹੀਂ ਹੈ; ਕਿਉਂਕਿ ਤੇਰੇ ਵਿੱਚੋਂ ਹੀ ਇੱਕ ਹਾਕਮ ਨਿੱਕਲੇਗਾ, ਜੋ ਮੇਰੀ ਪਰਜਾ ਇਸਰਾਏਲ ਦਾ ਚਰਵਾਹਾ ਹੋਵੇਗਾ।’”