ਮੱਤੀਯਾਹ 2

ਰਾਜੇ ਦੀ ਗੱਲ ਸੁਣਦੇ ਹੀ ਉਹਨਾਂ ਨੇ ਆਪਣੀ ਯਾਤਰਾ ਅਰੰਭ ਕੀਤੀ। ਅਤੇ ਉਹਨਾਂ ਨੂੰ ਫਿਰ ਉਹ ਹੀ ਤਾਰਾ ਵਿਖਾਈ ਦਿੱਤਾ, ਜੋ ਉਹਨਾਂ ਨੇ ਪੂਰਬ ਦੇਸ਼ਾਂ ਵਿੱਚ ਵੇਖਿਆ ਸੀ।

Matthew 2:9 (UKJV) When they had heard the king, they departed; and, lo, the star, which they saw in the east, went before them, till it came and stood over where the young child was.

7ਇਸ ਲਈ ਰਾਜਾ ਹੇਰੋਦੇਸ ਨੇ ਜੋਤਸ਼ੀਆਂ ਨੂੰ ਗੁਪਤ ਵਿੱਚ ਬੁਲਾ ਕੇ ਉਹਨਾਂ ਕੋਲੋਂ ਤਾਰੇ ਦੇ ਵਿਖਾਈ ਦੇਣ ਦੇ ਸਹੀ ਸਮੇਂ ਦੀ ਜਾਣਕਾਰੀ ਲਈ।

8ਰਾਜੇ ਨੇ ਉਹਨਾਂ ਨੂੰ ਬੇਥਲੇਹੇਮ ਭੇਜਦੇ ਹੋਏ ਆਖਿਆ, “ਜਾਓ ਅਤੇ ਧਿਆਨ ਨਾਲ ਉਸ ਬੱਚੇ ਦੀ ਖ਼ੋਜ ਕਰੋ ਅਤੇ ਜਿਵੇਂ ਹੀ ਉਹ ਤੁਹਾਨੂੰ ਮਿਲੇ ਮੈਨੂੰ ਉਸ ਦੀ ਖ਼ਬਰ ਦਿਓ, ਤਾਂ ਜੋ ਮੈਂ ਵੀ ਜਾ ਕੇ ਉਸਦੀ ਮਹਿਮਾ ਕਰਾਂ।”

9ਰਾਜੇ ਦੀ ਗੱਲ ਸੁਣਦੇ ਹੀ ਉਹਨਾਂ ਨੇ ਆਪਣੀ ਯਾਤਰਾ ਅਰੰਭ ਕੀਤੀ। ਅਤੇ ਉਹਨਾਂ ਨੂੰ ਫਿਰ ਉਹ ਹੀ ਤਾਰਾ ਵਿਖਾਈ ਦਿੱਤਾ, ਜੋ ਉਹਨਾਂ ਨੇ ਪੂਰਬ ਦੇਸ਼ਾਂ ਵਿੱਚ ਵੇਖਿਆ ਸੀ।

10ਉਸ ਤਾਰੇ ਨੂੰ ਵੇਖਦੇ ਹੀ ਉਹ ਬੜੇ ਅਨੰਦ ਨਾਲ ਭਰ ਗਏ।

11ਘਰ ਵਿੱਚ ਪਰਵੇਸ਼ ਕਰਦੇ ਉਨ੍ਹਾਂ ਨੇ ਉਸ ਬਾਲਕ ਨੂੰ ਉਸਦੀ ਮਾਤਾ ਮਰਿਯਮ ਦੇ ਨਾਲ ਵੇਖਿਆ ਅਤੇ ਝੁਕ ਕੇ ਉਸ ਬਾਲਕ ਦੀ ਅਰਾਧਨਾ ਕੀਤੀ। ਅਤੇ ਫਿਰ ਉਹਨਾਂ ਨੇ ਆਪਣੇ ਕੀਮਤੀ ਉਪਹਾਰ ਸੋਨਾ, ਲੋਬਾਣ ਅਤੇ ਗੰਧਰਸ ਉਸ ਨੂੰ ਭੇਂਟ ਕੀਤੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.