ਮੱਤੀਯਾਹ 20

ਅਤੇ ਉਹਨਾਂ ਨੂੰ ਆਖਿਆ, ‘ਤੁਸੀਂ ਵੀ ਜਾਓ ਅਤੇ ਮੇਰੇ ਬਾਗ ਵਿੱਚ ਕੰਮ ਕਰੋ ਅਤੇ ਜੋ ਵੀ ਸਹੀ ਹੱਕ ਹੋਵੇਗਾ ਉਹ ਮੈਂ ਤੁਹਾਨੂੰ ਦਿਆਂਗਾ।’ ”

Matthew 20:4 (UKJV) And said unto them; Go all of you also into the vineyard, and whatsoever is right I will give you. And they went their way.

2ਅਤੇ ਉਹ ਮਜ਼ਦੂਰਾਂ ਨੂੰ ਇੱਕ ਦੀਨਾਰ ਦਿਹਾੜੀ ਦੇਣ ਲਈ ਸਹਿਮਤ ਹੋ ਗਿਆ ਅਤੇ ਉਹਨਾਂ ਨੂੰ ਆਪਣੇ ਬਾਗ਼ ਵਿੱਚ ਭੇਜ ਦਿੱਤਾ।

3“ਅਤੇ ਸਵੇਰ ਦੇ ਨੌਂ ਕੁ ਵਜੇ ਉਹ ਬਾਹਰ ਗਿਆ ਅਤੇ ਉਸਨੇ ਬਾਜ਼ਾਰਾਂ ਵਿੱਚ ਖੜ੍ਹੇ ਹੋਰਾਂ ਨੂੰ ਜੋ ਕੁਝ ਵੀ ਨਹੀਂ ਕਰ ਰਹੇ ਸਨ ਵੇਖਿਆ।

4ਅਤੇ ਉਹਨਾਂ ਨੂੰ ਆਖਿਆ, ‘ਤੁਸੀਂ ਵੀ ਜਾਓ ਅਤੇ ਮੇਰੇ ਬਾਗ ਵਿੱਚ ਕੰਮ ਕਰੋ ਅਤੇ ਜੋ ਵੀ ਸਹੀ ਹੱਕ ਹੋਵੇਗਾ ਉਹ ਮੈਂ ਤੁਹਾਨੂੰ ਦਿਆਂਗਾ।’ ”

5ਅਤੇ ਉਹ ਗਏ। “ਉਹ ਫਿਰ ਦੁਬਾਰਾ ਦਿਨ ਦੇ ਤਿੰਨ ਕੁ ਵਜੇ ਬਾਹਰ ਗਿਆ ਅਤੇ ਉਸੇ ਤਰ੍ਹਾਂ ਹੀ ਕੀਤਾ।

6ਲਗਭਗ ਸ਼ਾਮ ਦੇ ਪੰਜ ਵਜੇ ਉਹ ਬਾਹਰ ਗਿਆ ਅਤੇ ਉਸ ਨੇ ਹੋਰਨਾਂ ਨੂੰ ਆਸ-ਪਾਸ ਖੜ੍ਹੇ ਵੇਖਿਆ। ਉਸਨੇ ਉਹਨਾਂ ਨੂੰ ਪੁੱਛਿਆ, ‘ਤੁਸੀਂ ਸਾਰਾ ਦਿਨ ਇੱਥੇ ਵਿਹਲੇ ਕਿਉਂ ਖੜ੍ਹੇ ਹੋ?’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.