26ਪਰ ਜੇ ਅਸੀਂ ਕਹਿੰਦੇ ਹਾਂ, ‘ਮਨੁੱਖ ਵੱਲੋਂ,’ ਤਾਂ ਲੋਕਾਂ ਤੋਂ ਡਰਦੇ ਹਾਂ, ਕਿਉਂਕਿ ਉਹ ਸਾਰੇ ਯੋਹਨ ਨੂੰ ਇੱਕ ਨਬੀ ਮੰਨਦੇ ਸਨ।”
27ਤਾਂ ਉਹਨਾਂ ਨੇ ਯਿਸ਼ੂ ਨੂੰ ਉੱਤਰ ਦਿੱਤਾ, “ਅਸੀਂ ਨਹੀਂ ਜਾਣਦੇ।” ਤਦ ਉਸ ਨੇ ਕਿਹਾ, “ਮੈਂ ਵੀ ਤੁਹਾਨੂੰ ਨਹੀਂ ਦੱਸਾਂਗਾ ਕਿ ਕਿਸ ਅਧਿਕਾਰ ਨਾਲ ਮੈਂ ਇਹ ਕੰਮ ਕਰ ਰਿਹਾ ਹਾਂ।
28“ਤੁਸੀਂ ਕੀ ਸਮਝਦੇ ਹੋ? ਇੱਕ ਮਨੁੱਖ ਸੀ ਜਿਸਦੇ ਦੋ ਪੁੱਤਰ ਸਨ। ਉਹ ਪਹਿਲੇ ਦੇ ਕੋਲ ਗਿਆ ਅਤੇ ਬੋਲਿਆ, ‘ਪੁੱਤਰ, ਜਾ ਅਤੇ ਅੱਜ ਅੰਗੂਰੀ ਬਾਗ਼ ਵਿੱਚ ਕੰਮ ਕਰ।’ ”
29ਪੁੱਤਰ ਨੇ ਉੱਤਰ ਦਿੱਤਾ “ ‘ਮੇਰਾ ਜੀ ਨਹੀਂ ਕਰਦਾ,’ ਪਰ ਬਾਅਦ ਵਿੱਚ ਉਹ ਪਛਤਾਇਆ ਅਤੇ ਕੰਮ ਕਰਨ ਲਈ ਬਾਗ਼ ਵਿੱਚ ਚਲਾ ਗਿਆ।
30“ਫਿਰ ਪਿਤਾ ਦੂਸਰੇ ਪੁੱਤਰ ਕੋਲ ਗਿਆ ਅਤੇ ਉਸਨੂੰ ਵੀ ਇਹੋ ਹੀ ਕਿਹਾ। ਉਸਨੇ ਉੱਤਰ ਦਿੱਤਾ, ‘ਠੀਕ ਹੈ ਸ਼੍ਰੀਮਾਨ ਜੀ,’ ਪਰ ਉਹ ਨਹੀਂ ਗਿਆ।