ਮੱਤੀਯਾਹ 22

ਹੁਣ ਸਾਡੇ ਵਿੱਚ ਸੱਤ ਭਰਾ ਸਨ। ਪਹਿਲੇ ਭਰਾ ਨੇ ਵਿਆਹ ਕੀਤਾ ਮਰ ਗਿਆ ਅਤੇ ਬੇ-ਔਲਾਦ ਹੋਣ ਕਰਕੇ, ਆਪਣੇ ਭਰਾ ਦੇ ਲਈ ਆਪਣੀ ਪਤਨੀ ਨੂੰ ਛੱਡ ਗਿਆ।

Matthew 22:25 (UKJV) Now there were with us seven brethren: and the first, when he had married a wife, deceased, and, having no issue, left his wife unto his brother:

23ਉਸ ਦਿਨ ਸਦੂਕੀ, ਜਿਹੜੇ ਆਖਦੇ ਹਨ ਜੋ ਪੁਨਰ-ਉਥਾਨ ਨਹੀਂ ਹੈ ਯਿਸ਼ੂ ਦੇ ਕੋਲ ਆਏ ਅਤੇ ਪ੍ਰਸ਼ਨ ਕਰਨ ਲੱਗੇ।

24ਉਹਨਾਂ ਨੇ ਕਿਹਾ, “ਗੁਰੂ ਜੀ,” ਮੋਸ਼ੇਹ ਨੇ ਆਖਿਆ ਸੀ, “ਜੇ ਕੋਈ ਮਨੁੱਖ ਬੇ-ਔਲਾਦ ਮਰ ਜਾਵੇ, ਤਾਂ ਉਸਦਾ ਭਰਾ ਉਸ ਦੀ ਪਤਨੀ ਨਾਲ ਵਿਆਹ ਕਰਵਾ ਲਵੇ ਅਤੇ ਆਪਣੇ ਭਰਾ ਲਈ ਸੰਤਾਨ ਪੈਦਾ ਕਰੇ।

25ਹੁਣ ਸਾਡੇ ਵਿੱਚ ਸੱਤ ਭਰਾ ਸਨ। ਪਹਿਲੇ ਭਰਾ ਨੇ ਵਿਆਹ ਕੀਤਾ ਮਰ ਗਿਆ ਅਤੇ ਬੇ-ਔਲਾਦ ਹੋਣ ਕਰਕੇ, ਆਪਣੇ ਭਰਾ ਦੇ ਲਈ ਆਪਣੀ ਪਤਨੀ ਨੂੰ ਛੱਡ ਗਿਆ।

26ਅਤੇ ਇਸੇ ਤਰ੍ਹਾਂ ਦੂਸਰੇ ਅਤੇ ਤੀਸਰੇ ਤੋਂ ਲੇ ਕੇ, ਸੱਤਵੇ ਭਰਾ ਤੱਕ ਹੁੰਦਾ ਰਿਹਾ।

27ਅਤੇ ਆਖਰਕਾਰ, ਉਹ ਔਰਤ ਵੀ ਮਰ ਗਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.