39ਦੂਸਰਾ ਹੁਕਮ ਇਹ ਹੈ: ‘ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰ।’
40ਇਹਨਾਂ ਦੋਹਾਂ ਹੁਕਮਾਂ ਤੇ ਬਿਵਸਥਾ ਅਤੇ ਨਬੀਆਂ ਦੇ ਵਚਨ ਟਿਕੇ ਹੋਏ ਹਨ।”
41ਜਿਸ ਵੇਲੇ ਫ਼ਰੀਸੀ ਇਕੱਠੇ ਸਨ, ਯਿਸ਼ੂ ਨੇ ਉਹਨਾਂ ਨੂੰ ਪੁੱਛਿਆ,
42“ਮਸੀਹ ਦੇ ਬਾਰੇ ਤੁਸੀਂ ਕੀ ਸੋਚਦੇ ਹੋ? ਇਹ ਕਿਸ ਦਾ ਪੁੱਤਰ ਹੈ?” ਉਹਨਾਂ ਨੇ ਉੱਤਰ ਦਿੱਤਾ, “ਦਾਵੀਦ ਦਾ ਪੁੱਤਰ।”
43ਯਿਸ਼ੂ ਨੇ ਉਹਨਾਂ ਨੂੰ ਕਿਹਾ, “ਫਿਰ ਦਾਵੀਦ ਪਰਮੇਸ਼ਵਰ ਦੇ ਆਤਮਾ ਰਾਹੀ ਕਿਵੇਂ, ਉਸਨੂੰ ‘ਪ੍ਰਭੂ,’ ਆਖਦਾ ਹੈ?