18ਤੁਸੀਂ ਇਹ ਵੀ ਆਖਦੇ ਹੋ, ‘ਜੇ ਕੋਈ ਜਗਵੇਦੀ ਦੀ ਸਹੁੰ ਖਾਵੇ ਤਾਂ ਕੋਈ ਗੱਲ ਨਹੀਂ; ਪਰ ਜਿਹੜੀ ਭੇਂਟ ਜੋ ਉਸ ਉੱਤੇ ਹੈ ਉਸਦੀ ਸਹੁੰ ਖਾਵੇ ਤਾਂ ਉਸ ਨੂੰ ਜ਼ਰੂਰ ਪੂਰੀ ਕਰਨੀ ਪਵੇਗੀ।’
19ਹੇ ਅੰਨ੍ਹੇ ਮਨੁੱਖੋ! ਕਿਹੜਾ ਵੱਡਾ ਹੈ, ਭੇਂਟ ਜਾ ਜਗਵੇਦੀ, ਜਿਹੜੀ ਭੇਂਟ ਨੂੰ ਪਵਿੱਤਰ ਕਰਦੀ ਹੈ?
20ਇਸ ਲਈ, ਜਿਹੜਾ ਵੀ ਜਗਵੇਦੀ ਦੀ ਸਹੁੰ ਖਾਂਦਾ ਹੈ, ਉਹਨਾਂ ਸਭਨਾਂ ਚੀਜ਼ਾ ਦੀ ਸਹੁੰ ਖਾਂਦਾ ਹੈ ਜਿਹੜੀਆਂ ਉਸ ਉੱਤੇ ਹਨ।
21ਅਤੇ ਜਿਹੜਾ ਹੈਕਲ ਦੀ ਸਹੁੰ ਖਾਂਦਾ ਹੈ ਉਹ ਪਰਮੇਸ਼ਵਰ ਦੀ ਵੀ ਸਹੁੰ ਖਾਂਦਾ ਹੈ ਜਿਹੜਾ ਉਸ ਵਿੱਚ ਰਹਿੰਦਾ ਹੈ।
22ਅਤੇ ਜੋ ਕੋਈ ਵੀ ਸਵਰਗ ਦੀ ਸਹੁੰ ਖਾਂਦਾ ਹੈ ਸੋ ਪਰਮੇਸ਼ਵਰ ਦੇ ਸਿੰਘਾਸਣ ਦੀ ਅਤੇ ਉਸਦੇ ਉੱਪਰ ਬੈਠਣ ਵਾਲੇ ਦੀ ਸਹੁੰ ਖਾਂਦਾ ਹੈ।