ਮੱਤੀਯਾਹ 24

ਯਿਸ਼ੂ ਹੈਕਲ ਤੋਂ ਬਾਹਰ ਨਿਕਲ ਕੇ ਜਾ ਰਿਹਾ ਸੀ ਜਦੋਂ ਉਹ ਦੇ ਚੇਲੇ ਉਸ ਕੋਲ ਆਏ ਤਾਂ ਜੋ ਹੈਕਲ ਦੀਆਂ ਇਮਾਰਤਾਂ ਉਸ ਨੂੰ ਵਿਖਾਲਣ।

Matthew 24:1 (UKJV) And Jesus went out, and departed from the temple: and his disciples came to him in order to show him the buildings of the temple.

1ਯਿਸ਼ੂ ਹੈਕਲ ਤੋਂ ਬਾਹਰ ਨਿਕਲ ਕੇ ਜਾ ਰਿਹਾ ਸੀ ਜਦੋਂ ਉਹ ਦੇ ਚੇਲੇ ਉਸ ਕੋਲ ਆਏ ਤਾਂ ਜੋ ਹੈਕਲ ਦੀਆਂ ਇਮਾਰਤਾਂ ਉਸ ਨੂੰ ਵਿਖਾਲਣ।

2ਪਰ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਕੀ ਤੁਸੀਂ ਇਹ ਹੈਕਲ ਵੇਖਦੇ ਹੋ? ਮੈਂ ਤੁਹਾਨੂੰ ਸੱਚ ਆਖਦਾ ਹਾਂ, ਇੱਕ ਵੀ ਪੱਥਰ ਦੂਸਰੇ ਤੇ ਨਹੀਂ ਛੱਡਿਆ ਜਾਵੇਗਾ; ਹਰ ਇੱਕ ਜ਼ਮੀਨ ਉੱਤੇ ਸੁੱਟ ਦਿੱਤਾ ਜਾਵੇਗਾ।”

3ਜਦੋਂ ਯਿਸ਼ੂ ਜ਼ੈਤੂਨ ਦੇ ਪਹਾੜ ਉੱਤੇ ਬੈਠਾ ਸੀ, ਤਾਂ ਚੇਲੇ ਉਸ ਦੇ ਕੋਲ ਨਿੱਜੀ ਤੌਰ ਤੇ ਆਏ ਅਤੇ ਉਹਨਾਂ ਨੇ ਕਿਹਾ, “ਸਾਨੂੰ ਦੱਸੋ, ਇਹ ਘਟਨਾਵਾਂ ਕਦੋਂ ਹੋਣਗੀਆਂ ਅਤੇ ਤੁਹਾਡੇ ਆਉਣਾ ਅਤੇ ਸੰਸਾਰ ਦੇ ਅੰਤ ਦੇ ਕੀ ਚਿੰਨ੍ਹ ਹੋਣਗੇ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.