19ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਲਈ ਇਹ ਦਿਨ ਕਿੰਨੇ ਭਿਆਨਕ ਹੋਣਗੇ!
20ਪ੍ਰਾਰਥਨਾ ਕਰੋ, ਕਿ ਤੁਹਾਨੂੰ ਸਿਆਲ ਜਾ ਸਬਤ ਤੇ ਨਾ ਭੱਜਣਾ ਪਵੇ।
21ਕਿਉਂਕਿ ਉਸ ਸਮੇਂ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਦੇ ਨਹੀਂ ਹੋਇਆ ਅਤੇ ਨਾ ਕਦੇ ਹੋਵੇਗਾ।
22“ਜੇ ਉਹ ਦੁੱਖਾ ਦੇ ਦਿਨ ਘਟਾਏ ਨਾ ਜਾਂਦੇ ਤਾਂ ਕੋਈ ਵੀ ਆਦਮੀ ਨਾ ਬਚਦਾ ਪਰ ਚੁਣਿਆ ਹੋਇਆ ਦੇ ਕਾਰਨ ਉਹ ਦਿਨ ਘਟਾਏ ਜਾਣਗੇ।
23ਉਸ ਸਮੇਂ ਜੇ ਕੋਈ ਤੁਹਾਨੂੰ ਕਹੇ ‘ਦੇਖੋ, ਮਸੀਹ ਇੱਥੇ ਹੈ!’ ਜਾਂ, ‘ਉਹ ਉੱਥੇ ਹੈ!’ ਤਾਂ ਵਿਸ਼ਵਾਸ ਨਾ ਕਰਨਾ।