24ਕਿਉਂਕਿ ਬਹੁਤ ਸਾਰੇ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਤੇ ਉਹ ਵੱਡੇ ਚਿੰਨ੍ਹ ਅਤੇ ਅਚਰਜ਼ ਕੰਮ ਵਿਖਾਉਣਗੇ ਜੇ ਹੋ ਸਕੇ ਤਾਂ ਉਹ ਪਰਮੇਸ਼ਵਰ ਦੇ ਚੁਣਿਆ ਹੋਇਆ ਨੂੰ ਵੀ ਭਰਮਾ ਲੈਣਗੇ।
25ਵੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ।
26“ਇਸ ਲਈ ਜੇ ਕੋਈ ਵੀ ਤੁਹਾਨੂੰ ਆਖੇ, ‘ਉਹ ਉੱਥੇ ਹੈ, ਬਾਹਰ ਉਜਾੜ ਵਿੱਚ,’ ਤਾਂ ਬਾਹਰ ਨਾ ਜਾਣਾ; ਜਾਂ ਕਹਿਣ, ‘ਕਿ ਉਹ ਇੱਥੇ ਹੈ, ਅੰਦਰਲਿਆਂ ਕਮਰਿਆ ਵਿੱਚ,’ ਤਾਂ ਵੀ ਵਿਸ਼ਵਾਸ ਨਾ ਕਰਨਾ।
27ਕਿਉਂਕਿ ਜਿਸ ਤਰ੍ਹਾਂ ਬਿਜਲੀ ਪੂਰਬ ਦਿਸ਼ਾ ਵੱਲੋਂ ਚਮਕਦੀ ਪੱਛਮ ਵੱਲੋਂ ਦਿਖਦੀ ਹੈ, ਇਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ।
28ਗਿਰਝਾਂ ਉੱਥੇ ਇਕੱਠੀਆਂ ਹੁੰਦੀਆਂ ਹਨ ਜਿੱਥੇ ਵੀ ਲਾਸ਼ਾ ਹਨ।