ਮੱਤੀਯਾਹ 25

“ਪਰ ਜਦੋਂ ਉਹ ਤੇਲ ਖਰੀਦਣ ਗਈਆਂ, ਤਾਂ ਲਾੜਾ ਆ ਪਹੁੰਚਿਆ ਅਤੇ ਜਿਹੜੀਆਂ ਕੁਆਰੀਆਂ ਤਿਆਰ ਸਨ ਉਹ ਲਾੜੇ ਨਾਲ ਵਿਆਹ ਦੀ ਦਾਵਤ ਵਿੱਚ ਚੱਲੀਆਂ ਗਈਆਂ ਅਤੇ ਦਰਵਾਜ਼ਾ ਬੰਦ ਕਰ ਦਿੱਤਾ ਗਿਆ।

Matthew 25:10 (UKJV) And while they went to buy, the bridegroom came; and they that were ready went in with him to the marriage: and the door was shut.

8ਅਤੇ ਮੂਰਖਾਂ ਨੇ ਸਮਝਦਾਰਾਂ ਨੂੰ ਕਿਹਾ, ‘ਆਪਣੇ ਤੇਲ ਵਿੱਚੋਂ ਥੋੜਾ ਸਾਨੂੰ ਦਿਓ; ਕਿਉਂ ਜੋ ਸਾਡੀਆਂ ਮਸ਼ਾਲਾਂ ਬੁਝਦੀਆਂ ਜਾਂਦੀਆਂ ਹਨ।’

9“ਪਰ ਸਮਝਦਾਰਾਂ ਨੇ ਉੱਤਰ ਦਿੱਤਾ, ‘ਨਹੀਂ, ਸਾਡੇ ਅਤੇ ਤੁਹਾਡੇ ਦੋਹਾਂ ਲਈ ਥੁੜ ਨਾ ਜਾਏ। ਇਸ ਲਈ ਤੁਸੀਂ ਵੇਚਣ ਵਾਲਿਆਂ ਦੇ ਕੋਲ ਜਾ ਕੇ ਆਪਣੇ ਲਈ ਖਰੀਦ ਲਿਆਓ।’

10“ਪਰ ਜਦੋਂ ਉਹ ਤੇਲ ਖਰੀਦਣ ਗਈਆਂ, ਤਾਂ ਲਾੜਾ ਆ ਪਹੁੰਚਿਆ ਅਤੇ ਜਿਹੜੀਆਂ ਕੁਆਰੀਆਂ ਤਿਆਰ ਸਨ ਉਹ ਲਾੜੇ ਨਾਲ ਵਿਆਹ ਦੀ ਦਾਵਤ ਵਿੱਚ ਚੱਲੀਆਂ ਗਈਆਂ ਅਤੇ ਦਰਵਾਜ਼ਾ ਬੰਦ ਕਰ ਦਿੱਤਾ ਗਿਆ।

11“ਬਾਅਦ ਵਿੱਚ ਦੂਸਰੀਆਂ ਕੁਆਰੀਆਂ ਵੀ ਆ ਗਈਆਂ ਅਤੇ ਬੋਲੀਆਂ, ‘ਹੇ ਮਹਾਰਾਜ, ਹੇ ਮਹਾਰਾਜ, ਸਾਡੇ ਲਈ ਦਰਵਾਜ਼ਾ ਖੋਲ੍ਹੋ!’

12“ਪਰ ਉਹ ਨੇ ਉੱਤਰ ਦਿੱਤਾ, ‘ਮੈਂ ਸੱਚ ਆਖਦਾ ਹਾਂ, ਜੋ ਮੈਂ ਤੁਹਾਨੂੰ ਨਹੀਂ ਜਾਣਦਾ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.