ਮੱਤੀਯਾਹ 26

ਚੇਲਿਆਂ ਨੇ ਉਸੇ ਤਰ੍ਹਾਂ ਕੀਤਾ ਅਤੇ ਪਸਾਹ ਦਾ ਤਿਉਹਾਰ ਤਿਆਰ ਕੀਤਾ ਜਿਸ ਤਰ੍ਹਾਂ ਯਿਸ਼ੂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ।

Matthew 26:19 (UKJV) And the disciples did as Jesus had appointed them; and they made ready the passover.

17ਪਤੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ, ਚੇਲਿਆਂ ਨੇ ਯਿਸ਼ੂ ਕੋਲ ਆ ਕੇ ਪੁੱਛਿਆ, “ਤੁਸੀਂ ਕਿੱਥੇ ਚਾਹੁੰਦੇ ਹੋ ਜੋ ਅਸੀਂ ਤੁਹਾਡੇ ਖਾਣ ਲਈ ਪਸਾਹ ਤਿਆਰ ਕਰੀਏ?”

18ਯਿਸ਼ੂ ਨੇ ਜਵਾਬ ਦਿੱਤਾ, “ਸ਼ਹਿਰ ਵਿੱਚ ਕਿਸੇ ਆਦਮੀ ਕੋਲ ਜਾਓ ਅਤੇ ਉਸਨੂੰ ਆਖੋ, ‘ਗੁਰੂ ਆਖਦਾ ਹੈ: ਮੇਰਾ ਨਿਰਧਾਰਤ ਸਮਾਂ ਨੇੜੇ ਹੈ। ਮੈਂ ਆਪਣੇ ਚੇਲਿਆਂ ਨਾਲ ਤੇਰੇ ਘਰ ਪਸਾਹ ਦਾ ਤਿਉਹਾਰ ਮਨਾਵਾਂਗਾ।’ ”

19ਚੇਲਿਆਂ ਨੇ ਉਸੇ ਤਰ੍ਹਾਂ ਕੀਤਾ ਅਤੇ ਪਸਾਹ ਦਾ ਤਿਉਹਾਰ ਤਿਆਰ ਕੀਤਾ ਜਿਸ ਤਰ੍ਹਾਂ ਯਿਸ਼ੂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ।

20ਜਦੋਂ ਸ਼ਾਮ ਹੋਈ, ਯਿਸ਼ੂ ਉਹਨਾਂ ਬਾਰ੍ਹਾਂ ਚੇਲਿਆਂ ਨਾਲ ਬੈਠਾ ਖਾਂਦਾ ਸੀ।

21ਅਤੇ ਜਦੋਂ ਉਹ ਖਾ ਰਹੇ ਸਨ, ਉਸ ਨੇ ਆਖਿਆ, “ਮੈਂ ਤੁਹਾਨੂੰ ਸੱਚ ਆਖਦਾ ਹਾਂ, ਤੁਹਾਡੇ ਵਿੱਚੋਂ ਇੱਕ ਮੈਨੂੰ ਫੜਵਾਏਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.