ਮੱਤੀਯਾਹ 26

ਤਦ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਅੱਜ ਰਾਤ ਤੁਸੀਂ ਸਾਰੇ ਮੇਰੇ ਕਾਰਨ ਠੋਕਰ ਖਾਓਗੇ, ਕਿਉਂਕਿ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ: “ ‘ਮੈਂ ਚਰਵਾਹੇ ਨੂੰ ਮਾਰਾਂਗਾ,’ ਅਤੇ ਇੱਜੜ ਦੀਆਂਂ ਭੇਡਾਂ ਖਿੱਲਰ ਜਾਣਗੀਆਂ।

Matthew 26:31 (UKJV) Then says Jesus unto them, All you shall be offended because of me this night: for it is written, I will strike the shepherd, and the sheep of the flock shall be scattered abroad.

29ਮੈਂ ਤੁਹਾਨੂੰ ਸੱਚ ਆਖਦਾ ਹਾਂ, ਮੈਂ ਇਸ ਤੋਂ ਬਾਅਦ ਇਸ ਦਾਖ ਦੇ ਰਸ ਨੂੰ ਕਦੇ ਨਹੀਂ ਪੀਵਾਂਗਾ ਜਿਸ ਦਿਨ ਤੱਕ ਤੁਹਾਡੇ ਨਾਲ ਆਪਣੇ ਪਿਤਾ ਦੇ ਰਾਜ ਵਿੱਚ ਉਹ ਨਵਾਂ ਨਾ ਪੀਵਾਂ।”

30ਫਿਰ ਉਹ ਭਜਨ ਗਾ ਕੇ ਜ਼ੈਤੂਨ ਦੇ ਪਹਾੜ ਵੱਲ ਨੂੰ ਚਲੇ ਗਏ।

31ਤਦ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਅੱਜ ਰਾਤ ਤੁਸੀਂ ਸਾਰੇ ਮੇਰੇ ਕਾਰਨ ਠੋਕਰ ਖਾਓਗੇ, ਕਿਉਂਕਿ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ: “ ‘ਮੈਂ ਚਰਵਾਹੇ ਨੂੰ ਮਾਰਾਂਗਾ,’ ਅਤੇ ਇੱਜੜ ਦੀਆਂਂ ਭੇਡਾਂ ਖਿੱਲਰ ਜਾਣਗੀਆਂ।

32ਪਰ ਮੇਰੇ ਜੀ ਉੱਠਣ ਤੋਂ ਬਾਅਦ, ਮੈਂ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਂਵਾਂਗਾ।”

33ਤਦ ਪਤਰਸ ਨੇ ਉੱਤਰ ਦਿੱਤਾ, “ਭਾਵੇਂ ਤੁਹਾਡੇ ਕਾਰਨ ਸਾਰੇ ਠੋਕਰ ਖਾਣ, ਪਰ ਮੈਂ ਕਦੇ ਠੋਕਰ ਨਾ ਖਾਵਾਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.