46ਉੱਠੋ! ਆਉ ਚੱਲੀਏ! ਵੇਖੋ ਮੇਰਾ ਫੜਵਾਉਣ ਵਾਲਾ ਨੇੜੇ ਆ ਗਿਆ ਹੈ।”
47ਜਦੋਂ ਯਿਸ਼ੂ ਬੋਲ ਹੀ ਰਿਹਾ ਸੀ ਤਾਂ ਯਹੂਦਾਹ ਆ ਪਹੁੰਚਿਆ ਜੋ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਸੀ। ਉਸਦੇ ਨਾਲ ਇੱਕ ਬੜੀ ਵੱਡੀ ਭੀੜ ਸੀ, ਜਿਹਨਾਂ ਨੇ ਤਲਵਾਰਾਂ ਅਤੇ ਡਾਂਗਾ ਨਾਲ ਫੜੀਆਂ ਹੋਈਆਂ ਸਨ, ਇਹ ਸਾਰੇ ਮੁੱਖ ਜਾਜਕਾਂ ਅਤੇ ਲੋਕਾਂ ਦੇ ਬਜ਼ੁਰਗਾ ਦੁਆਰਾ ਭੇਜੇ ਗਏ ਸਨ।
48ਉਸਦੇ ਫੜਵਾਉਣ ਵਾਲੇ ਨੇ ਉਹਨਾਂ ਨੂੰ ਸੰਕੇਤ ਦਿੱਤਾ ਸੀ: “ਕਿ ਜਿਸ ਆਦਮੀ ਨੂੰ ਮੈਂ ਚੁੰਮਾਂ; ਉਸ ਨੂੰ ਫੜ੍ਹ ਲੈਣਾ।”
49ਅਤੇ ਉਹ ਉਸੇ ਵਕਤ ਯਿਸ਼ੂ ਕੋਲ ਗਿਆ ਅਤੇ ਯਹੂਦਾਹ ਨੇ ਕਿਹਾ, “ਗੁਰੂ ਜੀ ਨਮਸਕਾਰ!” ਅਤੇ ਉਸਨੂੰ ਚੁੰਮਿਆ।
50ਯਿਸ਼ੂ ਨੇ ਉੱਤਰ ਦਿੱਤਾ, “ਮੇਰੇ ਮਿੱਤਰ, ਜਿਸ ਕੰਮ ਲਈ ਆਇਆ ਹੈ ਉਸਨੂੰ ਪੂਰਾ ਕਰ।” ਤਦ ਉਹਨਾਂ ਨੇ ਕੋਲ ਆ ਕੇ ਯਿਸ਼ੂ ਨੂੰ ਫੜ੍ਹ ਕੇ ਗਿਰਫ਼ਤਾਰ ਕਰ ਲਿਆ।