ਮੱਤੀਯਾਹ 26

ਪਰ ਇਹ ਇਸ ਲਈ ਹੋਇਆ ਤਾਂ ਜੋ ਨਬੀਆਂ ਦੁਆਰਾ ਲਿਖੀਆ ਗਈਆ ਪਵਿੱਤਰ ਸ਼ਾਸਤਰ ਦੀਆਂ ਲਿਖਤਾਂ ਪੂਰੀਆਂ ਹੋਣ।” ਤਦ ਸਾਰੇ ਚੇਲੇ ਯਿਸ਼ੂ ਨੂੰ ਛੱਡ ਕੇ ਭੱਜ ਗਏ।

Matthew 26:56 (UKJV) But all this was done, that the scriptures of the prophets might be fulfilled. Then all the disciples forsook him, and fled.

54ਫਿਰ ਉਹ ਪਵਿੱਤਰ ਵਚਨ ਦੀਆਂ ਲਿਖਤਾਂ ਕਿਵੇਂ ਪੂਰੀਆਂ ਹੋਣਗੀਆਂ, ਜਿਹਨਾਂ ਵਿੱਚ ਲਿਖਿਆ ਹੈ ਕਿ ਇਹ ਹੋਣਾ ਜ਼ਰੂਰੀ ਹੈ?”

55ਉਸ ਸਮੇਂ ਯਿਸ਼ੂ ਨੇ ਭੀੜ ਨੂੰ ਆਖਿਆ, “ਕੀ ਮੈਂ ਇੱਕ ਰਾਜ ਦਰੋਹੀ ਹਾਂ, ਜੋ ਤੁਸੀਂ ਮੈਨੂੰ ਫੜ੍ਹਨ ਲਈ ਤਲਵਾਰਾਂ ਅਤੇ ਡਾਂਗਾ ਲੈ ਕੇ ਆਏ ਹੋ? ਹਰ ਦਿਨ ਮੈਂ ਹੈਕਲ ਦੇ ਵਿਹੜੇ ਵਿੱਚ ਬੈਠ ਕੇ ਉਪਦੇਸ਼ ਦਿੰਦਾ ਸੀ ਅਤੇ ਤੁਸੀਂ ਮੈਨੂੰ ਗ੍ਰਿਫ਼ਤਾਰ ਨਹੀਂ ਕੀਤਾ।

56ਪਰ ਇਹ ਇਸ ਲਈ ਹੋਇਆ ਤਾਂ ਜੋ ਨਬੀਆਂ ਦੁਆਰਾ ਲਿਖੀਆ ਗਈਆ ਪਵਿੱਤਰ ਸ਼ਾਸਤਰ ਦੀਆਂ ਲਿਖਤਾਂ ਪੂਰੀਆਂ ਹੋਣ।” ਤਦ ਸਾਰੇ ਚੇਲੇ ਯਿਸ਼ੂ ਨੂੰ ਛੱਡ ਕੇ ਭੱਜ ਗਏ।

57ਜਿਹਨਾਂ ਨੇ ਯਿਸ਼ੂ ਨੂੰ ਗ੍ਰਿਫ਼ਤਾਰ ਕੀਤਾ ਸੀ ਉਹ ਉਸਨੂੰ ਮਹਾਂ ਜਾਜਕ ਕਯਾਫ਼ਾਸ ਦੇ ਕੋਲ ਲੈ ਗਏ, ਜਿੱਥੇ ਨੇਮ ਦੇ ਉਪਦੇਸ਼ਕ ਅਤੇ ਬਜ਼ੁਰਗ ਇਕੱਠੇ ਹੋਏ ਸਨ।

58ਪਤਰਸ ਕੁਝ ਦੂਰੀ ਤੇ ਯਿਸ਼ੂ ਦੇ ਪਿੱਛੇ-ਪਿੱਛੇ ਚੱਲਦਾ ਹੋਇਆ, ਮਹਾਂ ਜਾਜਕ ਦੇ ਵਿਹੜੇ ਵਿੱਚ ਆ ਪਹੁੰਚਿਆ ਅਤੇ ਅੰਦਰ ਜਾ ਕੇ ਪਹਿਰੇਦਾਰਾਂ ਨਾਲ ਬੈਠ ਗਿਆ, ਤਾਂ ਕਿ ਵੇਖ ਸਕੇ ਅੱਗੇ ਕੀ ਹੁੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.