66ਹੁਣ ਤੁਹਾਡਾ ਕੀ ਵਿਚਾਰ ਹੈ?” ਉਹਨਾਂ ਨੇ ਉੱਤਰ ਦਿੱਤਾ, “ਇਹ ਮਾਰੇ ਜਾਣ ਦੇ ਯੋਗ ਹੈ।”
67ਤਦ ਉਹਨਾਂ ਨੇ ਯਿਸ਼ੂ ਦੇ ਮੂੰਹ ਤੇ ਥੁੱਕਿਆ ਅਤੇ ਉਸ ਨੂੰ ਮੁੱਕੇ ਮਾਰੇ ਅਤੇ ਹੋਰਨਾਂ ਨੇ ਚਪੇੜਾਂ ਮਾਰੀਆ
68ਅਤੇ ਕਿਹਾ, “ਹੇ ਮਸੀਹ, ਭਵਿੱਖਬਾਣੀ ਕਰਕੇ ਸਾਨੂੰ ਦੱਸ ਕਿ ਤੈਨੂੰ ਕਿਸ ਨੇ ਮਾਰਿਆ?”
69ਪਤਰਸ ਬਾਹਰ ਵਿਹੜੇ ਵਿੱਚ ਬੈਠਾ ਹੋਇਆ ਸੀ, ਇੱਕ ਦਾਸੀ ਉਸ ਦੇ ਕੋਲ ਆ ਕੇ ਆਖਣ ਲੱਗੀ, “ਤੂੰ ਵੀ ਯਿਸ਼ੂ ਗਲੀਲੀ ਦੇ ਨਾਲ ਸੀ।”
70ਪਰ ਉਸਨੇ ਸਾਰਿਆਂ ਦੇ ਸਾਹਮਣੇ ਇਨਕਾਰ ਕਰ ਦਿੱਤਾ ਅਤੇ ਆਖਿਆ, “ਮੈਂ ਨਹੀਂ ਜਾਣਦਾ ਜੋ ਤੂੰ ਕੀ ਬੋਲ ਰਹੀ ਹੈ।”