ਮੱਤੀਯਾਹ 27

ਪਰ ਯਿਸ਼ੂ ਨੇ ਕਿਸੇ ਇੱਕ ਗੱਲ ਦਾ ਵੀ ਉੱਤਰ ਨਾ ਦਿੱਤਾ, ਇੱਥੋਂ ਤੱਕ ਰਾਜਪਾਲ ਬਹੁਤ ਹੈਰਾਨ ਹੋਇਆ।

Matthew 27:14 (UKJV) And he answered him to not a word; insomuch that the governor marvelled greatly.

12ਜਦ ਮੁੱਖ ਜਾਜਕਾਂ ਅਤੇ ਬਜ਼ੁਰਗਾ ਨੇ ਯਿਸ਼ੂ ਉੱਤੇ ਦੋਸ਼ ਲਗਾਏ, ਤਾਂ ਯਿਸ਼ੂ ਨੇ ਕੋਈ ਜਵਾਬ ਨਾ ਦਿੱਤਾ।

13ਤਦ ਪਿਲਾਤੁਸ ਨੇ ਯਿਸ਼ੂ ਨੂੰ ਪੁੱਛਿਆ, “ਕੀ ਤੂੰ ਨਹੀਂ ਸੁਣਦਾ ਜੋ ਇਹ ਤੇਰੇ ਵਿਰੁੱਧ ਕਿੰਨੀਆਂ ਗਵਾਹੀਆਂ ਦਿੰਦੇ ਹਨ?”

14ਪਰ ਯਿਸ਼ੂ ਨੇ ਕਿਸੇ ਇੱਕ ਗੱਲ ਦਾ ਵੀ ਉੱਤਰ ਨਾ ਦਿੱਤਾ, ਇੱਥੋਂ ਤੱਕ ਰਾਜਪਾਲ ਬਹੁਤ ਹੈਰਾਨ ਹੋਇਆ।

15ਅਤੇ ਰਾਜਪਾਲ ਦਾ ਇਹ ਇੱਕ ਰਿਵਾਜ ਸੀ ਕਿ ਤਿਉਹਾਰ ਤੇ ਲੋਕਾਂ ਦੇ ਦੁਆਰਾ ਚੁਣੇ ਗਏ ਕੈਦੀ ਨੂੰ ਰਿਹਾ ਕੀਤਾ ਜਾਦਾਂ ਸੀ।

16ਉਸ ਸਮੇਂ ਉੱਥੇ ਇੱਕ ਕੈਦੀ ਸੀ ਜਿਸ ਦਾ ਨਾਮ ਬਾਰ-ਅੱਬਾਸ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.