3ਤਦ ਯਹੂਦਾਹ ਜਿਸ ਨੇ ਉਸਨੂੰ ਫੜਵਾਇਆ ਸੀ, ਜਦੋਂ ਉਸ ਨੇ ਇਹ ਵੇਖਿਆ ਕਿ ਯਿਸ਼ੂ ਉੱਤੇ ਸਜ਼ਾ ਦਾ ਹੁਕਮ ਹੋ ਗਿਆ ਹੈ, ਤਾਂ ਉਹ ਪਛਤਾਇਆ ਅਤੇ ਉਹ ਤੀਹ ਚਾਂਦੀ ਦੇ ਸਿੱਕੇ ਮੁੱਖ ਜਾਜਕਾਂ ਅਤੇ ਬਜ਼ੁਰਗਾ ਕੋਲ ਮੋੜ ਲਿਆਇਆ।
4ਅਤੇ ਬੋਲਿਆ, “ਮੈਂ ਪਾਪ ਕੀਤਾ ਹੈ, ਜੋ ਨਿਰਦੋਸ਼ ਲਹੂ ਨਾਲ ਧੋਖਾ ਕੀਤਾ ਹੈ।” ਪਰ ਉਹ ਬੋਲੇ, “ਸਾਨੂੰ ਕੀ? ਇਹ ਤੈਨੂੰ ਹੀ ਪਤਾ ਹੋਵੇ।”
5ਸੋ ਯਹੂਦਾਹ ਪੈਸਿਆਂ ਨੂੰ ਹੈਕਲ ਵਿੱਚ ਸੁੱਟ ਕੇ ਚਲਾ ਗਿਆ ਅਤੇ ਜਾ ਕੇ ਫਾਹਾ ਲੈ ਲਿਆ।
6ਅਤੇ ਮੁੱਖ ਜਾਜਕਾਂ ਨੇ ਉਹ ਸਿੱਕੇ ਚੁੱਕ ਕੇ ਆਖਿਆ, “ਇਹਨਾਂ ਪੈਸਿਆ ਨੂੰ ਖ਼ਜਾਨੇ ਵਿੱਚ ਬਿਵਸਥਾ ਦੇ ਅਨੁਸਾਰ ਪਾਉਂਣਾ ਯੋਗ ਨਹੀਂ ਹੈ, ਕਿਉਂਕਿ ਇਹ ਲਹੂ ਦਾ ਮੁੱਲ ਹੈ।”
7ਤਦ ਉਹਨਾਂ ਨੇ ਇਸ ਵਿਸ਼ੇ ਵਿੱਚ ਵਿਚਾਰ ਕੀਤਾ ਅਤੇ ਉਹਨਾਂ ਪੈਸਿਆ ਦਾ ਪਰਦੇਸੀਆਂ ਦੇ ਦੱਬਣ ਲਈ ਇੱਕ ਘੁਮਿਆਰ ਦਾ ਖੇਤ ਮੁੱਲ ਲੈ ਲਿਆ।