63ਅਤੇ ਬੋਲੇ, “ਸ਼੍ਰੀਮਾਨ ਜੀ, ਸਾਨੂੰ ਯਾਦ ਹੈ ਉਹ ਧੋਖੇਬਾਜ਼ ਜਦੋਂ ਜਿਉਂਦਾ ਹੀ ਸੀ ਕਹਿ ਗਿਆ ਸੀ, ‘ਮੈਂ ਤਿੰਨਾਂ ਦਿਨਾਂ ਬਾਅਦ ਜੀ ਉੱਠਾਂਗਾ।’
64ਇਸ ਲਈ ਹੁਕਮ ਕਰੋ ਜੋ ਤੀਸਰੇ ਦਿਨ ਤੱਕ ਕਬਰ ਦੀ ਰਾਖੀ ਕੀਤੀ ਜਾਵੇ। ਕਿਤੇ ਅਜਿਹਾ ਨਾ ਹੋਵੇ, ਕਿ ਉਸਦੇ ਚੇਲੇ ਆ ਕੇ ਉਸਦਾ ਸਰੀਰ ਚੁਰਾ ਕੇ ਲੈ ਜਾਣ ਅਤੇ ਲੋਕਾਂ ਨੂੰ ਆਖਣ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਇਹ ਧੋਖਾ ਪਹਿਲਾਂ ਨਾਲੋਂ ਵੀ ਬੁਰਾ ਹੋਵੇਗਾ।”
65ਪਿਲਾਤੁਸ ਨੇ ਉਹਨਾਂ ਨੂੰ ਉੱਤਰ ਦਿੱਤਾ, “ਰੱਖਿਅਕ ਤੁਹਾਡੇ ਕੋਲ ਹਨ, ਜਾਓ ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗੇ ਉਸ ਤਰ੍ਹਾਂ ਕਬਰ ਦੀ ਰਾਖੀ ਕਰੋ।”
66ਸੋ ਉਹ ਕਬਰ ਤੇ ਗਏ ਪੱਥਰ ਉੱਤੇ ਮੋਹਰ ਲਗਾ ਕੇ ਪਹਿਰੇ ਦੇਣ ਵਾਲਿਆਂ ਕੋਲੋਂ ਰਾਖੀ ਕਰਵਾਈ।