15ਯਿਸ਼ੂ ਨੇ ਜਵਾਬ ਵਿੱਚ ਕਿਹਾ, “ਹੁਣ ਇਹੀ ਹੋਣ ਦਿਓ; ਕਿਉਂ ਜੋ ਇਹ ਯੋਗ ਹੈ ਅਸੀਂ ਸਾਰੇ ਧਾਰਮਿਕਤਾ ਨੂੰ ਇਸੇ ਰੀਤੀ ਨਾਲ ਪੂਰਾ ਕਰੀਏ।” ਇਸ ਉੱਤੇ ਯੋਹਨ ਸਹਿਮਤ ਹੋ ਗਿਆ।
16ਜਿਵੇਂ ਹੀ ਯਿਸ਼ੂ ਬਪਤਿਸਮਾ ਦੇ ਬਾਅਦ ਪਾਣੀ ਵਿੱਚੋਂ ਬਾਹਰ ਆਇਆ। ਉਸ ਸਮੇਂ ਸਵਰਗ ਖੁੱਲ੍ਹ ਗਿਆ ਅਤੇ ਉਹ ਨੇ ਪਰਮੇਸ਼ਵਰ ਦੇ ਆਤਮਾ ਨੂੰ ਕਬੂਤਰ ਦੇ ਸਮਾਨ ਉੱਤਰਦਾ ਅਤੇ ਉਸ ਦੇ ਉੱਤੇ ਠਹਿਰਦਾ ਹੋਇਆ ਵੇਖਿਆ।
17ਅਤੇ ਸਵਰਗ ਤੋਂ ਇੱਕ ਆਵਾਜ਼ ਸੁਣਾਈ ਦਿੱਤੀ, “ਇਹ ਮੇਰਾ ਪੁੱਤਰ ਹੈ, ਜਿਸ ਨੂੰ ਮੈਂ ਪਿਆਰ ਕਰਦਾ ਹਾਂ ਅਤੇ ਮੈਂ ਇਸ ਤੋਂ ਪੂਰੀ ਤਰ੍ਹਾਂ ਖੁਸ਼ ਹਾਂ।”