ਮੱਤੀਯਾਹ 5

ਪਰ ਮੈਂ ਤੁਹਾਨੂੰ ਕਹਿੰਦਾ ਹਾਂ ਹਰੇਕ ਜੋ ਆਪਣੇ ਭਰਾ-ਭੈਣ ਉੱਤੇ ਗੁੱਸਾ ਕਰਦਾ ਹੈ ਉਹ ਅਦਾਲਤ ਵਿੱਚ ਸਜ਼ਾ ਪਾਵੇਗਾ। ਅਤੇ ਜਿਹੜਾ ਆਪਣੇ ਭਰਾ ਨੂੰ ਜਾ ਭੈਣ ਨੂੰ ਗਾਲ ਕੱਢੇ, ਉਹ ਵੀ ਅਦਾਲਤ ਵਿੱਚ ਸਜ਼ਾ ਦਾ ਭਾਗੀਦਾਰ ਹੋਵੇਗਾ। ਪਰ ਜਿਹੜਾ ਵੀ ਆਖਦਾ ਹੈ, ਹੇ ਮੂਰਖ! ਉਹ ਨਰਕ ਦੀ ਅੱਗ ਵਿੱਚ ਸੁੱਟਿਆ ਜਾਵੇਗਾ।

Matthew 5:22 (UKJV) But I say unto you, That whosoever is angry with his brother without a cause shall be in danger of the judgment: and whosoever shall say to his brother, Raca, shall be in danger of the council: but whosoever shall say, You fool, shall be in danger of hell fire.

20ਮੈਂ ਤੁਹਾਨੂੰ ਇਸ ਸਚਿਆਈ ਬਾਰੇ ਵੀ ਦੱਸ ਦਿੰਦਾ ਹਾਂ ਕਿ ਜੇ ਤੁਹਾਡੀ ਧਾਰਮਿਕਤਾ ਉਪਦੇਸ਼ਕਾ ਅਤੇ ਫ਼ਰੀਸੀਆਂ ਦੇ ਨਾਲੋਂ ਵੱਧ ਨਾ ਹੋਵੇ ਤਾਂ ਤੁਸੀਂ ਸਵਰਗ ਰਾਜ ਵਿੱਚ ਕਿਸੇ ਵੀ ਤਰ੍ਹਾਂ ਨਾਲ ਨਹੀਂ ਜਾਵੋਂਗੇ।

21“ਤੁਸੀਂ ਇਹ ਸੁਣ ਹੀ ਚੁੱਕੇ ਹੋ ਬਹੁਤ ਸਮਾਂ ਪਹਿਲਾਂ ਕਿਹਾ ਗਿਆ ਸੀ, ‘ਕਿ ਤੂੰ ਕਿਸੇ ਮਨੁੱਖ ਦਾ ਕਤਲ ਨਾ ਕਰਨਾ ਅਤੇ ਜੇ ਕੋਈ ਕਤਲ ਕਰਦਾ ਹੈ ਸੋ ਅਦਾਲਤ ਵਿੱਚ ਸਜ਼ਾ ਦੇ ਯੋਗ ਹੋਵੇਗਾ।’

22ਪਰ ਮੈਂ ਤੁਹਾਨੂੰ ਕਹਿੰਦਾ ਹਾਂ ਹਰੇਕ ਜੋ ਆਪਣੇ ਭਰਾ-ਭੈਣ ਉੱਤੇ ਗੁੱਸਾ ਕਰਦਾ ਹੈ ਉਹ ਅਦਾਲਤ ਵਿੱਚ ਸਜ਼ਾ ਪਾਵੇਗਾ। ਅਤੇ ਜਿਹੜਾ ਆਪਣੇ ਭਰਾ ਨੂੰ ਜਾ ਭੈਣ ਨੂੰ ਗਾਲ ਕੱਢੇ, ਉਹ ਵੀ ਅਦਾਲਤ ਵਿੱਚ ਸਜ਼ਾ ਦਾ ਭਾਗੀਦਾਰ ਹੋਵੇਗਾ। ਪਰ ਜਿਹੜਾ ਵੀ ਆਖਦਾ ਹੈ, ਹੇ ਮੂਰਖ! ਉਹ ਨਰਕ ਦੀ ਅੱਗ ਵਿੱਚ ਸੁੱਟਿਆ ਜਾਵੇਗਾ।

23“ਇਸ ਲਈ ਜਦੋਂ ਤੁਸੀਂ ਜਗਵੇਦੀ ਉੱਤੇ ਭੇਂਟ ਚੜ੍ਹਾਉਣ ਲਈ ਜਾਉ ਅਤੇ ਉੱਥੇ ਤੁਹਾਨੂੰ ਇਹ ਯਾਦ ਆ ਜਾਵੇ ਕਿ ਤੁਹਾਡੇ ਭਰਾ-ਭੈਣ ਦੇ ਮਨ ਵਿੱਚ ਤੁਹਾਡੇ ਲਈ ਗੁੱਸਾ ਹੈ,

24ਤਾਂ ਉੱਥੇ ਆਪਣੀ ਭੇਂਟ ਜਗਵੇਦੀ ਦੇ ਸਾਹਮਣੇ ਰੱਖ ਕੇ ਅਤੇ ਪਹਿਲਾਂ ਆਪਣੇ ਭਰਾ ਨਾਲ ਜਾ ਕੇ ਮੇਲ-ਮਿਲਾਪ ਕਰ ਫਿਰ ਆ ਕੇ ਆਪਣੀ ਭੇਂਟ ਚੜ੍ਹਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.