34ਪਰੰਤੂ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਕਦੇ ਵੀ ਸਹੁੰ ਨਾ ਖਾਓ: ਨਾ ਸਵਰਗ ਦੀ, ਕਿਉਂਕਿ ਉਹ ਪਰਮੇਸ਼ਵਰ ਦਾ ਸਿੰਘਾਸਣ ਹੈ;
35ਨਾ ਧਰਤੀ ਦੀ, ਕਿਉਂ ਜੋ ਉਹ ਪਰਮੇਸ਼ਵਰ ਦੇ ਪੈਰ ਰੱਖਣ ਦੀ ਜਗ੍ਹਾ ਹੈ; ਅਤੇ ਨਾ ਯੇਰੂਸ਼ਲੇਮ ਦੀ, ਕਿਉਂ ਜੋ ਉਹ ਮਹਾਨ ਰਾਜੇ ਦਾ ਸ਼ਹਿਰ ਹੈ।
36ਨਾ ਹੀ ਆਪਣੇ ਸਿਰ ਦੀ ਸਹੁੰ ਖਾਓ, ਕਿਉਂ ਜੋ ਨਾ ਇੱਕ ਵਾਲ ਨੂੰ ਤੁਸੀਂ ਸਫ਼ੇਦ ਕਰ ਸਕਦੇ ਹੋ ਅਤੇ ਨਾ ਹੀ ਕਾਲਾ ਕਰ ਸਕਦੇ ਹੋ।
37ਪਰੰਤੂ ਤੁਹਾਡੀ ‘ਹਾਂ ਦੀ ਹਾਂ’ ਅਤੇ ‘ਨਾਂਹ ਦੀ ਨਾਂਹ’ ਹੋਵੇ; ਜੋ ਇਸ ਤੋਂ ਵੱਧ ਹੈ ਉਹ ਦੁਸ਼ਟ ਵੱਲੋਂ ਹੁੰਦਾ ਹੈ।
38“ਤੁਸੀਂ ਸੁਣਿਆ ਹੋਵੇਗਾ ਜੋ ਕਿਹਾ ਗਿਆ ਸੀ, ‘ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ।’