14ਜੇ ਤੁਸੀਂ ਮਨੁੱਖਾਂ ਨੂੰ ਉਹਨਾਂ ਦੇ ਅਪਰਾਧ ਮਾਫ਼ ਕਰੋ ਤਾਂ ਤੁਹਾਡਾ ਸਵਰਗੀ ਪਿਤਾ ਵੀ ਤੁਹਾਡੇ ਪਾਪ ਮਾਫ਼ ਕਰ ਦੇਵੇਗਾ।
15ਪਰ ਜੇ ਤੁਸੀਂ ਦੂਸਰਿਆ ਮਨੁੱਖਾਂ ਦੇ ਪਾਪ ਮਾਫ਼ ਨਾ ਕਰੋ ਤਾਂ ਤੁਹਾਡਾ ਪਿਤਾ ਵੀ ਤੁਹਾਡੇ ਪਾਪਾਂ ਨੂੰ ਮਾਫ਼ ਨਹੀਂ ਕਰੇਂਗਾ।
16“ਜਦੋਂ ਤੁਸੀਂ ਵਰਤ ਰੱਖੋ, ਤਾਂ ਪਖੰਡੀਆਂ ਦੀ ਤਰ੍ਹਾਂ ਉਦਾਸ ਚਿਹਰਾ ਨਾ ਬਣਾਉ, ਕਿਉਂਕਿ ਉਹ ਆਪਣਾ ਮੂੰਹ ਇਸ ਲਈ ਵਿਗਾੜਦੇ ਹਨ ਤਾਂ ਕਿ ਲੋਕ ਜਾਣ ਸਕਣ ਕੇ ਉਹਨਾਂ ਨੇ ਵਰਤ ਰੱਖਿਆ ਹੈ। ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਉਹ ਆਪਣਾ ਫ਼ਲ ਪਾ ਚੁੱਕੇ ਹਨ।
17ਪਰ ਜਦ ਤੁਸੀਂ ਵਰਤ ਰੱਖੋ ਤਾਂ ਆਪਣੇ ਸਿਰ ਉੱਤੇ ਤੇਲ ਲਗਾਉ ਅਤੇ ਆਪਣਾ ਮੂੰਹ ਧੋਵੋ,
18ਤਾਂ ਕਿ ਮਨੁੱਖਾਂ ਨੂੰ ਇਹ ਸਪੱਸ਼ਟ ਨਾ ਹੋਵੇ ਕਿ ਤੁਸੀਂ ਵਰਤ ਰੱਖਿਆ ਹੈ, ਪਰ ਸਿਰਫ ਤੁਹਾਡੇ ਪਿਤਾ ਨੂੰ, ਜਿਹੜਾ ਗੁਪਤ ਵਿੱਚ ਹੈ; ਪਤਾ ਹੋਵੇ ਕਿ ਤੁਸੀਂ ਵਰਤ ਰੱਖਿਆ ਹੈ ਜਿਹੜਾ ਗੁਪਤ ਵਿੱਚ ਤੁਹਾਨੂੰ ਵੇਖਦਾ ਹੈ, ਤੁਹਾਨੂੰ ਫ਼ਲ ਦੇਵੇਗਾ।