ਮੀਕਾਹ 5

ਹੇ ਸ਼ਹਿਰ ਦੀ ਫੌਜ ਆਪਣੇ ਆਪ ਨੂੰ ਤਕੜੇ ਕਰੋ, ਕਿਉਂਕਿ ਸਾਡੇ ਵਿਰੁੱਧ ਘੇਰਾਬੰਦੀ ਕੀਤੀ ਗਈ ਹੈ। ਉਹ ਇਸਰਾਏਲ ਦੇ ਹਾਕਮ ਨੂੰ ਡੰਡੇ ਨਾਲ ਗੱਲ੍ਹ ਤੇ ਮਾਰਨਗੇ।

Micah 5:1 (UKJV) Now gather yourself in troops, O daughter of troops: he has laid siege against us: they shall strike the judge of Israel with a rod upon the cheek.

1ਹੇ ਸ਼ਹਿਰ ਦੀ ਫੌਜ ਆਪਣੇ ਆਪ ਨੂੰ ਤਕੜੇ ਕਰੋ, ਕਿਉਂਕਿ ਸਾਡੇ ਵਿਰੁੱਧ ਘੇਰਾਬੰਦੀ ਕੀਤੀ ਗਈ ਹੈ। ਉਹ ਇਸਰਾਏਲ ਦੇ ਹਾਕਮ ਨੂੰ ਡੰਡੇ ਨਾਲ ਗੱਲ੍ਹ ਤੇ ਮਾਰਨਗੇ।

2“ਪਰ ਤੂੰ, ਇਫ਼ਰਾਥ ਦੇ ਦੇਸ਼ ਬੈਤਲਹਮ, ਭਾਵੇਂ ਤੂੰ ਯਹੂਦਾਹ ਦੇ ਘਰਾਣੇ ਵਿੱਚੋਂ ਸਭ ਤੋਂ ਛੋਟਾ ਹੈ, ਤੇਰੇ ਵਿੱਚੋਂ ਹੀ ਮੇਰੇ ਲਈ ਇੱਕ ਨਿੱਕਲੇਗਾ ਜੋ ਇਸਰਾਏਲ ਦਾ ਹਾਕਮ ਹੋਵੇਗਾ, ਜਿਸ ਦਾ ਮੁੱਢ ਪੁਰਾਣੇ ਸਮੇਂ, ਅਤੇ ਮੂਲ ਪ੍ਰਾਚੀਨ ਕਾਲ ਤੋਂ ਹੈ।”

3ਇਸ ਲਈ ਇਸਰਾਏਲ ਨੂੰ ਉਸ ਸਮੇਂ ਤੱਕ ਤਿਆਗ ਦਿੱਤਾ ਜਾਵੇਗਾ, ਜਦ ਤੀਕ ਕਿ ਜਣੇਪੇ ਵਾਲੀ ਔਰਤ ਇੱਕ ਪੁੱਤਰ ਨੂੰ ਜਨਮ ਦਿੰਦੀ ਹੈ, ਅਤੇ ਜਦ ਤੀਕ ਉਸ ਦੇ ਬਾਕੀ ਭਰਾ ਇਸਰਾਏਲੀਆਂ ਨਾਲ ਰਲਣ ਲਈ ਵਾਪਸ ਆ ਜਾਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.