ਮੀਕਾਹ 7

ਤੁਸੀਂ ਫੇਰ ਸਾਡੇ ਉੱਤੇ ਰਹਿਮ ਕਰੋਗੇ। ਤੁਸੀਂ ਸਾਡੇ ਪਾਪਾਂ ਨੂੰ ਪੈਰਾਂ ਹੇਠ ਮਿੱਧੋਗੇ, ਅਤੇ ਸਾਡੀਆਂ ਸਾਰੀਆਂ ਬਦੀਆਂ ਨੂੰ ਸਮੁੰਦਰ ਦੀਆਂ ਡੂੰਘਾਈਆਂ ਵਿੱਚ ਸੁੱਟੋਗੇ।

Micah 7:19 (UKJV) He will return, he will have compassion upon us; he will subdue our iniquities; and you will cast all their sins into the depths of the sea.

17ਉਹ ਸੱਪ ਵਾਂਗੂੰ ਧੂੜ ਚੱਟਣਗੀਆਂ, ਧਰਤੀ ਦੇ ਘਿੱਸਰਨ ਵਾਲਿਆਂ ਵਾਂਗੂੰ ਉਹ ਆਪਣੀਆਂ ਖੁੱਡਾਂ ਵਿੱਚੋਂ ਥਰ-ਥਰਾਉਂਦੇ ਹੋਏ ਨਿੱਕਲਣਗੀਆਂ, ਉਹ ਭੈਅ ਨਾਲ ਯਾਹਵੇਹ ਸਾਡੇ ਪਰਮੇਸ਼ਵਰ ਕੋਲ ਆਉਣਗੀਆਂ, ਅਤੇ ਤੇਰੇ ਕੋਲੋਂ ਡਰਨਗੀਆਂ।

18ਤੇਰੇ ਵਰਗਾ ਹੋਰ ਕਿਹੜਾ ਪਰਮੇਸ਼ਵਰ ਹੈ? ਜੋ ਅਪਰਾਧ ਨੂੰ ਮਾਫ਼ ਕਰੇ, ਜੋ ਆਪਣੀ ਨਿੱਜ-ਭਾਗ ਦੇ ਬਚੇ ਹੋਏ ਲੋਕਾਂ ਦੀ ਬਦੀ ਨੂੰ ਢੱਕ ਦੇਵੇ, ਉਹ ਆਪਣਾ ਕ੍ਰੋਧ ਸਦਾ ਤੱਕ ਨਹੀਂ ਰੱਖਦਾ, ਕਿਉਂ ਜੋ ਉਹ ਦਯਾ ਕਰਨ ਤੋਂ ਪ੍ਰਸੰਨ ਹੁੰਦਾ ਹੈ।

19ਤੁਸੀਂ ਫੇਰ ਸਾਡੇ ਉੱਤੇ ਰਹਿਮ ਕਰੋਗੇ। ਤੁਸੀਂ ਸਾਡੇ ਪਾਪਾਂ ਨੂੰ ਪੈਰਾਂ ਹੇਠ ਮਿੱਧੋਗੇ, ਅਤੇ ਸਾਡੀਆਂ ਸਾਰੀਆਂ ਬਦੀਆਂ ਨੂੰ ਸਮੁੰਦਰ ਦੀਆਂ ਡੂੰਘਾਈਆਂ ਵਿੱਚ ਸੁੱਟੋਗੇ।

20ਤੁਸੀਂ ਯਾਕੋਬ ਦੇ ਪ੍ਰਤੀ ਵਫ਼ਾਦਾਰ ਰਹੋਗੇ, ਅਤੇ ਅਬਰਾਹਾਮ ਨੂੰ ਪਿਆਰ ਦਿਖਾਓਗੇ, ਜਿਵੇਂ ਤੁਸੀਂ ਬਹੁਤ ਦਿਨ ਪਹਿਲਾਂ, ਸਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.