ਨਹੂਮ 2

ਹੁਣ ਕਿੱਥੇ ਹੈ ਸ਼ੇਰਾਂ ਦੀ ਗੁਫ਼ਾ, ਉਹ ਥਾਂ ਜਿੱਥੇ ਉਹ ਆਪਣੇ ਬੱਚਿਆਂ ਨੂੰ ਖਵਾਉਂਦੇ ਸਨ, ਜਿੱਥੇ ਸ਼ੇਰ ਅਤੇ ਸ਼ੇਰਨੀ ਜਾਂਦੇ ਸਨ, ਅਤੇ ਉਨ੍ਹਾਂ ਬੱਚੇ ਬਿਨਾਂ ਕਿਸੇ ਡਰ ਦੇ ਰਹਿੰਦੇ ਸਨ?

Nahum 2:11 (UKJV) Where is the dwelling of the lions, and the feeding-place of the young lions, where the lion, even the old lion, walked, and the lion's offspring, and none made them afraid?

9ਚਾਂਦੀ ਲੁੱਟੋ! ਸੋਨਾ ਲੁੱਟੋ! ਇਸ ਦੇ ਸਾਰੇ ਖਜ਼ਾਨਿਆਂ ਵਿੱਚ ਧਨ ਬੇਅੰਤ ਹੈ!

10ਉਹ ਖਾਲੀ, ਸੁੰਨੀ ਅਤੇ ਵਿਰਾਨ ਹੈ, ਦਿਲ ਪਿਘਲ ਜਾਂਦਾ ਹੈ, ਗੋਡੇ ਭਿੜਦੇ ਹਨ, ਕਸ਼ਟ ਸਾਰਿਆਂ ਦੇ ਲੱਕਾਂ ਵਿੱਚ ਹੈ, ਸਾਰਿਆਂ ਦੇ ਚਿਹਰੇ ਪੀਲੇ ਹੋ ਜਾਂਦੇ ਹਨ।

11ਹੁਣ ਕਿੱਥੇ ਹੈ ਸ਼ੇਰਾਂ ਦੀ ਗੁਫ਼ਾ, ਉਹ ਥਾਂ ਜਿੱਥੇ ਉਹ ਆਪਣੇ ਬੱਚਿਆਂ ਨੂੰ ਖਵਾਉਂਦੇ ਸਨ, ਜਿੱਥੇ ਸ਼ੇਰ ਅਤੇ ਸ਼ੇਰਨੀ ਜਾਂਦੇ ਸਨ, ਅਤੇ ਉਨ੍ਹਾਂ ਬੱਚੇ ਬਿਨਾਂ ਕਿਸੇ ਡਰ ਦੇ ਰਹਿੰਦੇ ਸਨ?

12ਸ਼ੇਰ ਨੇ ਆਪਣੇ ਬੱਚਿਆਂ ਲਈ ਬਹੁਤ ਕੁਝ ਪਾੜਿਆ, ਅਤੇ ਆਪਣੀਆਂ ਸ਼ੇਰਨੀਆਂ ਲਈ ਸ਼ਿਕਾਰ ਦਾ ਗਲ਼ ਘੁੱਟਿਆ। ਅਤੇ ਉਹ ਆਪਣੀ ਗੁਫ਼ਾ ਨੂੰ ਮਾਰੇ ਗਏ ਜਾਨਵਰਾਂ ਨਾਲ ਅਤੇ ਆਪਣੇ ਟਿਕਾਣਿਆਂ ਨੂੰ ਕੀਤੇ ਹੋਏ ਸ਼ਿਕਾਰ ਨਾਲ ਭਰ ਦਿੰਦਾ ਸੀ।

13“ਮੈਂ ਤੁਹਾਡੇ ਵਿਰੁੱਧ ਹਾਂ,” ਸਰਵਸ਼ਕਤੀਮਾਨ ਯਾਹਵੇਹ ਦਾ ਵਾਕ ਹੈ। “ਮੈਂ ਤੇਰੇ ਰਥਾਂ ਨੂੰ ਧੂੰਏਂ ਵਿੱਚ ਸਾੜ ਦਿਆਂਗਾ, ਅਤੇ ਤਲਵਾਰ ਤੇਰੇ ਜਵਾਨ ਸ਼ੇਰਾਂ ਨੂੰ ਖਾ ਜਾਵੇਗੀ। ਮੈਂ ਧਰਤੀ ਉੱਤੇ ਤੇਰੇ ਸ਼ਿਕਾਰ ਨੂੰ ਨਹੀਂ ਛੱਡਾਂਗਾ। ਤੇਰੇ ਸੰਦੇਸ਼ਵਾਹਕਾਂ ਦੀਆਂ ਆਵਾਜ਼ਾਂ, ਹੁਣ ਸੁਣੀਆਂ ਨਹੀਂ ਜਾਣਗੀਆਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.