ਨਹੂਮ 3

ਹੇ ਅੱਸ਼ੂਰ ਦੇ ਰਾਜਾ, ਤੇਰੇ ਚਰਵਾਹੇ ਨੀਂਦ ਵਿੱਚ ਹਨ ਤੇਰੇ ਸਰਦਾਰ ਆਰਾਮ ਕਰਨ ਲਈ ਲੇਟ ਗਏ ਹਨ। ਤੇਰੇ ਲੋਕ ਪਹਾੜਾਂ ਉੱਤੇ ਖਿੱਲਰ ਗਏ ਹਨ ਉਨ੍ਹਾਂ ਨੂੰ ਇਕੱਠਾ ਕਰਨ ਵਾਲਾ ਕੋਈ ਨਹੀਂ ਹੈ।

Nahum 3:18 (UKJV) Your shepherds slumber, O king of Assyria: your nobles shall dwell in the dust: your people is scattered upon the mountains, and no man gathers them.

16ਤੂੰ ਆਪਣੇ ਵਪਾਰੀਆਂ ਨੂੰ ਅਕਾਸ਼ ਦੇ ਤਾਰਿਆਂ ਨਾਲੋਂ ਵਧਾਇਆ, ਸਲਾ ਨੰਗਾ ਕਰਦੀ ਅਤੇ ਫੇਰ ਉੱਡ ਜਾਂਦੀ ਹੈ

17ਤੇਰੇ ਪਹਿਰੇਦਾਰ ਟਿੱਡੀਆਂ ਵਰਗੇ ਹਨ, ਤੇਰੇ ਅਧਿਕਾਰੀ ਟਿੱਡੀਆਂ ਦੇ ਝੁੰਡ ਵਰਗੇ ਹਨ, ਜੋ ਠੰਡੇ ਦਿਨ ਵਿੱਚ ਕੰਧਾਂ ਵਿੱਚ ਵੱਸਦੇ ਹਨ, ਪਰ ਜਦੋਂ ਸੂਰਜ ਦਿਖਾਈ ਦਿੰਦਾ ਹੈ ਤਾਂ ਉੱਡ ਜਾਂਦੇ ਹਨ, ਅਤੇ ਕੋਈ ਨਹੀਂ ਜਾਣਦਾ ਕਿ ਉਹ ਕਿੱਥੇ ਹਨ।

18ਹੇ ਅੱਸ਼ੂਰ ਦੇ ਰਾਜਾ, ਤੇਰੇ ਚਰਵਾਹੇ ਨੀਂਦ ਵਿੱਚ ਹਨ ਤੇਰੇ ਸਰਦਾਰ ਆਰਾਮ ਕਰਨ ਲਈ ਲੇਟ ਗਏ ਹਨ। ਤੇਰੇ ਲੋਕ ਪਹਾੜਾਂ ਉੱਤੇ ਖਿੱਲਰ ਗਏ ਹਨ ਉਨ੍ਹਾਂ ਨੂੰ ਇਕੱਠਾ ਕਰਨ ਵਾਲਾ ਕੋਈ ਨਹੀਂ ਹੈ।

19ਕੋਈ ਵੀ ਚੀਜ਼ ਤੈਨੂੰ ਚੰਗਾ ਨਹੀਂ ਕਰ ਸਕਦੀ। ਤੇਰਾ ਜ਼ਖ਼ਮ ਸਖ਼ਤ ਹੈ। ਉਹ ਸਾਰੇ ਜੋ ਤੇਰੇ ਬਾਰੇ ਖ਼ਬਰਾਂ ਸੁਣਦੇ ਹਨ ਤੇਰੇ ਡਿੱਗਣ ਤੇ ਤਾੜੀਆਂ ਵਜਾਉਂਦੇ ਹਨ, ਕਿਉਂਕਿ ਉੱਥੇ ਕੌਣ ਹੈ, ਜੋ ਤੁਹਾਡੇ ਬੇਅੰਤ ਜ਼ੁਲਮ ਤੋਂ ਬਚਿਆ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.