ਓਬਦਯਾਹ 1

ਜਿਸ ਦਿਨ ਤੂੰ ਦੂਰ ਖੜ੍ਹਾ ਸੀ ਜਦੋਂ ਪਰਦੇਸੀਆਂ ਨੇ ਉਸ ਦੀ ਦੌਲਤ ਲੁੱਟ ਲਈ ਸੀ ਅਤੇ ਪਰਦੇਸੀ ਉਸ ਦੇ ਦਰਵਾਜ਼ਿਆਂ ਰਾਹੀ ਅੰਦਰ ਵੜ ਕੇ ਯੇਰੂਸ਼ਲੇਮ ਲਈ ਗੁਣੇ ਪਾਉਂਣ ਲੱਗੇ, ਤੁਸੀਂ ਉਨ੍ਹਾਂ ਵਿੱਚੋਂ ਇੱਕ ਸੀ।

Obadiah 1:11 (UKJV) In the day that you stood on the other side, in the day that the strangers carried away captive his forces, and foreigners entered into his gates, and cast lots upon Jerusalem, even you were as one of them.

9ਹੇ ਤੇਮਾਨ ਸ਼ਹਿਰ, ਤੇਰੇ ਸੂਰਮੇ ਘਬਰਾ ਜਾਣਗੇ, ਇੱਥੋਂ ਤੱਕ ਕਿ ਏਸਾਓ ਦੇ ਪਰਬਤ ਵਿੱਚੋਂ ਹਰੇਕ ਮਨੁੱਖ ਕਤਲ ਹੋ ਕੇ ਵੱਢਿਆ ਜਾਵੇਗਾ।

10ਤੇਰੇ ਜ਼ੁਲਮ ਦੇ ਕਾਰਨ ਜਿਹੜਾ ਤੂੰ ਆਪਣੇ ਭਰਾ ਯਾਕੋਬ ਨਾਲ ਕੀਤਾ, ਤੂੰ ਸ਼ਰਮ ਨਾਲ ਢੱਕ ਜਾਵੇਂਗਾ। ਤੂੰ ਸਦਾ ਲਈ ਤਬਾਹ ਹੋ ਜਾਵੇਗਾ।

11ਜਿਸ ਦਿਨ ਤੂੰ ਦੂਰ ਖੜ੍ਹਾ ਸੀ ਜਦੋਂ ਪਰਦੇਸੀਆਂ ਨੇ ਉਸ ਦੀ ਦੌਲਤ ਲੁੱਟ ਲਈ ਸੀ ਅਤੇ ਪਰਦੇਸੀ ਉਸ ਦੇ ਦਰਵਾਜ਼ਿਆਂ ਰਾਹੀ ਅੰਦਰ ਵੜ ਕੇ ਯੇਰੂਸ਼ਲੇਮ ਲਈ ਗੁਣੇ ਪਾਉਂਣ ਲੱਗੇ, ਤੁਸੀਂ ਉਨ੍ਹਾਂ ਵਿੱਚੋਂ ਇੱਕ ਸੀ।

12ਪਰ ਤੇਰੇ ਲਈ ਇਹ ਠੀਕ ਨਹੀਂ ਸੀ ਕਿ ਤੂੰ ਆਪਣੇ ਭਰਾ ਨੂੰ ਉਸ ਦੀ ਹਾਨੀ ਦੇ ਦਿਨ ਵੇਖਦਾ ਰਹਿੰਦਾ! ਤੈਨੂੰ ਯਹੂਦੀਆਂ ਦੀ ਅੰਸ ਦੇ ਨਾਸ ਹੋਣ ਦੇ ਦਿਨ ਅਨੰਦ ਨਹੀਂ ਸੀ ਹੋਣਾ ਚਾਹੀਦਾ, ਅਤੇ ਤੈਨੂੰ ਉਨ੍ਹਾਂ ਦੇ ਦੁੱਖ ਦੇ ਦਿਨ ਵੱਡੇ ਬੋਲ ਨਹੀਂ ਬੋਲਣੇ ਚਾਹੀਦੇ ਸਨ।

13ਤੈਨੂੰ ਮੇਰੀ ਪਰਜਾ ਦੀ ਬਿਪਤਾ ਦੇ ਦਿਨ, ਉਨ੍ਹਾਂ ਦੇ ਫਾਟਕਾਂ ਵਿੱਚ ਨਹੀਂ ਸੀ ਵੜਨਾ ਚਾਹੀਦਾ! ਤੈਨੂੰ ਉਨ੍ਹਾਂ ਦੀ ਬਿਪਤਾ ਦੇ ਦਿਨ, ਉਨ੍ਹਾਂ ਦੇ ਕਲੇਸ਼ ਵੱਲ ਨਹੀਂ ਸੀ ਤੱਕਣਾ ਚਾਹੀਦਾ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.