11ਪਹਿਲਾਂ ਉਹ ਤੇਰੇ ਲਈ ਬੇਕਾਰ ਸੀ, ਪਰ ਹੁਣ ਉਹ ਤੇਰੇ ਅਤੇ ਮੇਰੇ ਲਈ ਲਾਭਦਾਇਕ ਹੋ ਗਿਆ ਹੈ।
12ਮੈਂ ਉਸ ਨੂੰ ਜਿਹੜਾ ਮੇਰੇ ਕਲੇਜੇ ਦਾ ਟੁੱਕੜਾ ਹੈ, ਤੇਰੇ ਕੋਲ ਵਾਪਸ ਭੇਜ ਰਿਹਾ ਹਾਂ।
13ਮੈਂ ਉਸ ਨੂੰ ਆਪਣੇ ਨਾਲ ਰੱਖਣਾ ਪਸੰਦ ਕਰਾਂਗਾ ਤਾਂ ਕਿ ਉਹ ਮੇਰੀ ਸਹਾਇਤਾ ਕਰਨ ਵਿੱਚ ਤੇਰੀ ਥਾਂ ਲੈ ਸਕੇ ਜਦੋਂ ਕਿ ਮੈਂ ਖੁਸ਼ਖ਼ਬਰੀ ਲਈ ਜ਼ੰਜੀਰਾਂ ਵਿੱਚ ਹਾਂ।
14ਪਰ ਮੈਂ ਤੇਰੀ ਸਹਿਮਤੀ ਤੋਂ ਬਗੈਰ ਕੁਝ ਵੀ ਨਹੀਂ ਕਰਨਾ ਚਾਹੁੰਦਾ, ਤਾਂ ਜੋ ਤੇਰੀ ਕੋਈ ਵੀ ਭਲਾਈ ਮਜ਼ਬੂਰੀ ਨਾਲ ਨਹੀਂ, ਪਰ ਸਵੈ ਇੱਛਾ ਨਾਲ ਹੋਵੇ।
15ਸ਼ਾਇਦ ਇਸ ਦੇ ਕਾਰਨ ਉਹ ਤੇਰੇ ਕੋਲ ਥੋੜ੍ਹੇ ਸਮੇਂ ਲਈ ਵੱਖ ਹੋ ਗਿਆ ਸੀ ਕਿ ਉਹ ਸਦਾ ਤੇਰੇ ਨਜ਼ਦੀਕ ਰਹੇ।