11ਧਰਮ ਦੇ ਫ਼ਲ ਨਾਲ ਭਰਿਆ ਹੋਇਆ ਜੋ ਯਿਸ਼ੂ ਮਸੀਹ ਦੁਆਰਾ ਆਉਂਦਾ ਹੈ ਪਰਮੇਸ਼ਵਰ ਦੀ ਮਹਿਮਾ ਅਤੇ ਉਸਤਤ ਹੋਵੇ।
12ਹੁਣ ਮੈਂ ਚਾਹੁੰਦਾ ਹਾਂ ਕਿ ਹੇ ਭਰਾਵੋ ਅਤੇ ਭੈਣੋ ਤੁਸੀਂ ਇਹ ਜਾਣੋ, ਜੋ ਮੇਰੇ ਨਾਲ ਵਾਪਰਿਆ ਹੈ ਉਹ ਅਸਲ ਵਿੱਚ ਖੁਸ਼ਖ਼ਬਰੀ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਦਾ ਕਾਰਨ ਹੋਇਆ ਹੈ।
13ਇੱਥੋਂ ਤੱਕ, ਜੋ ਸਾਰੀ ਰੋਮੀ ਮਹਿਲ ਦੀ ਪਲਟਣ ਅਤੇ ਹਰ ਕਿਸੇ ਲਈ ਇਹ ਸਪੱਸ਼ਟ ਹੋ ਗਿਆ ਹੈ ਕਿ ਮਸੀਹ ਦਾ ਸੇਵਕ ਹੋਣ ਦੀ ਖ਼ਾਤਰ ਮੈਂ ਸੰਗਲਾਂ ਵਿੱਚ ਹਾਂ।
14ਅਤੇ ਮੇਰੇ ਕੈਦ ਦੇ ਕਾਰਨ, ਬਹੁਤ ਸਾਰੇ ਮਸੀਹ ਭੈਣ-ਭਰਾ ਪ੍ਰਭੂ ਵਿੱਚ ਦਲੇਰ ਹੋ ਗਏ ਹਨ ਅਤੇ ਬਿਨਾਂ ਕਿਸੇ ਡਰ ਦੇ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਦੀ ਹਿੰਮਤ ਕਰਦੇ ਹਨ।
15ਇਹ ਸੱਚ ਹੈ ਕਿ ਕੁਝ ਈਰਖਾ ਅਤੇ ਦੁਸ਼ਮਣੀ ਦੇ ਕਾਰਨ ਮਸੀਹ ਦਾ ਪ੍ਰਚਾਰ ਕਰਦੇ ਹਨ, ਪਰ ਦੂਸਰੇ ਸਦਭਾਵਨਾ ਦੇ ਕਾਰਨ।