14ਅਤੇ ਮੇਰੇ ਕੈਦ ਦੇ ਕਾਰਨ, ਬਹੁਤ ਸਾਰੇ ਮਸੀਹ ਭੈਣ-ਭਰਾ ਪ੍ਰਭੂ ਵਿੱਚ ਦਲੇਰ ਹੋ ਗਏ ਹਨ ਅਤੇ ਬਿਨਾਂ ਕਿਸੇ ਡਰ ਦੇ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਦੀ ਹਿੰਮਤ ਕਰਦੇ ਹਨ।
15ਇਹ ਸੱਚ ਹੈ ਕਿ ਕੁਝ ਈਰਖਾ ਅਤੇ ਦੁਸ਼ਮਣੀ ਦੇ ਕਾਰਨ ਮਸੀਹ ਦਾ ਪ੍ਰਚਾਰ ਕਰਦੇ ਹਨ, ਪਰ ਦੂਸਰੇ ਸਦਭਾਵਨਾ ਦੇ ਕਾਰਨ।
16ਇਹ ਤਾਂ ਪਿਆਰ ਨਾਲ ਕਰਦੇ ਹਨ, ਇਹ ਜਾਣਦੇ ਹੋਏ ਕਿ ਮੈਂ ਇੱਥੇ ਖੁਸ਼ਖ਼ਬਰੀ ਲਈ ਉੱਤਰ ਦੇਣ ਨੂੰ ਥਾਪਿਆ ਹੋਇਆ ਹਾਂ।
17ਪਰ ਓਹ ਮਸੀਹ ਦਾ ਇਮਾਨਦਾਰੀ ਨਾਲ ਨਹੀਂ, ਸਗੋਂ ਸੁਆਰਥ ਨਾਲ ਪ੍ਰਚਾਰ ਕਰਦੇ ਹਨ, ਇਹ ਮੰਨ ਕੇ ਕਿ ਉਹ ਮੇਰੇ ਲਈ ਮੁਸੀਬਤਾਂ ਪੈਦਾ ਕਰ ਸਕਦੇ ਹਨ ਜਦੋਂ ਮੈਂ ਕੈਦ ਵਿੱਚ ਹਾਂ।
18ਪਰ ਇਸ ਨਾਲ ਕੀ ਫ਼ਰਕ ਪੈਂਦਾ ਹੈ? ਖਾਸ ਗੱਲ ਤਾਂ ਇਹ ਹੈ ਕਿ ਹਰ ਤਰੀਕੇ ਨਾਲ, ਚਾਹੇ ਝੂਠੇ ਇਰਾਦਿਆਂ ਤੋਂ ਹੋਵੇ ਜਾਂ ਸੱਚੇ, ਮਸੀਹ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਅਤੇ ਇਸ ਕਾਰਨ ਮੈਂ ਖੁਸ਼ ਹਾਂ। ਹਾਂ, ਮੈਂ ਲਗਾਤਾਰ ਖੁਸ਼ ਰਹਾਂਗਾਂ,