ਫਿਲਿਪੀਆਂ 2

ਜੇ ਤੁਹਾਨੂੰ ਮਸੀਹ ਦੇ ਨਾਲ ਏਕਤਾ ਵਿੱਚ ਰਹਿਣ ਲਈ ਕੋਈ ਉਤਸ਼ਾਹ ਹੈ, ਜੇ ਉਸ ਦੇ ਪਿਆਰ ਤੋਂ ਕੋਈ ਦਿਲਾਸਾ, ਜੇ ਪਵਿੱਤਰ ਆਤਮਾ ਵਿੱਚ ਕੋਈ ਸਾਂਝੀ ਸਾਂਝ, ਜੇ ਕੋਈ ਕੋਮਲਤਾ ਅਤੇ ਹਮਦਰਦੀ ਹੈ,

Philippians 2:1 (UKJV) If there be therefore any consolation in Christ, if any comfort of love, if any fellowship of the Spirit, if any bowels and mercies,

1ਜੇ ਤੁਹਾਨੂੰ ਮਸੀਹ ਦੇ ਨਾਲ ਏਕਤਾ ਵਿੱਚ ਰਹਿਣ ਲਈ ਕੋਈ ਉਤਸ਼ਾਹ ਹੈ, ਜੇ ਉਸ ਦੇ ਪਿਆਰ ਤੋਂ ਕੋਈ ਦਿਲਾਸਾ, ਜੇ ਪਵਿੱਤਰ ਆਤਮਾ ਵਿੱਚ ਕੋਈ ਸਾਂਝੀ ਸਾਂਝ, ਜੇ ਕੋਈ ਕੋਮਲਤਾ ਅਤੇ ਹਮਦਰਦੀ ਹੈ,

2ਤਾਂ ਮੇਰੇ ਅਨੰਦ ਨੂੰ ਪੂਰਾ ਕਰੋ ਕਿ ਤੁਸੀਂ ਇੱਕ ਮਨ ਹੋਵੋ, ਇੱਕੋ ਜਿਹਾ ਪਿਆਰ ਰੱਖੋ, ਇੱਕ ਚਿੱਤ, ਇੱਕ ਮੱਤ ਹੋਵੋ।

3ਸੁਆਰਥੀ ਇੱਛਾ ਜਾਂ ਵਿਅਰਥ ਹੰਕਾਰ ਤੋਂ ਬਾਹਰ ਕੁਝ ਨਾ ਕਰੋ। ਇਸ ਦੀ ਬਜਾਏ, ਨਿਮਰਤਾ ਵਿੱਚ ਦੂਜਿਆਂ ਨੂੰ ਆਪਣੇ ਤੋਂ ਉੱਪਰ ਰੱਖੋ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.