ਫਿਲਿਪੀਆਂ 2

ਮਸੀਹ ਮਨੁੱਖੀ ਸਮਾਨਤਾ ਵਿੱਚ ਬਣਾਇਆ ਗਿਆ ਹੈ। ਉਸ ਨੇ ਆਪਣੇ ਆਪ ਨੂੰ ਨੀਵਾਂ ਕਰ ਦਿੱਤਾ। ਮੌਤ ਤੱਕ ਆਗਿਆਕਾਰੀ ਰਿਹਾ। ਸਲੀਬ ਦੀ ਮੌਤ ਤੱਕ!

Philippians 2:8 (UKJV) And being found in fashion as a man, he humbled himself, and became obedient unto death, even the death of the cross.

6ਕਿ ਮਸੀਹ ਨੇ ਪਰਮੇਸ਼ਵਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ਵਰ ਦੇ ਤੁੱਲ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ।

7ਇਸ ਦੀ ਬਜਾਏ, ਉਸ ਨੇ ਆਪਣੇ ਆਪ ਨੂੰ ਸੱਖਣਾ ਕੀਤਾ, ਇੱਕ ਸੇਵਕ ਦਾ ਸੁਭਾਅ ਧਾਰਿਆ, ਮਨੁੱਖੀ ਸਮਾਨਤਾ ਵਿੱਚ ਬਣਾਇਆ ਗਿਆ ਹੈ।

8ਮਸੀਹ ਮਨੁੱਖੀ ਸਮਾਨਤਾ ਵਿੱਚ ਬਣਾਇਆ ਗਿਆ ਹੈ। ਉਸ ਨੇ ਆਪਣੇ ਆਪ ਨੂੰ ਨੀਵਾਂ ਕਰ ਦਿੱਤਾ। ਮੌਤ ਤੱਕ ਆਗਿਆਕਾਰੀ ਰਿਹਾ। ਸਲੀਬ ਦੀ ਮੌਤ ਤੱਕ!

9ਇਸ ਲਈ ਪਰਮੇਸ਼ਵਰ ਨੇ ਉਸ ਨੂੰ ਉੱਚੇ ਸਥਾਨ ਤੇ ਉੱਚਾ ਕੀਤਾ, ਅਤੇ ਉਸ ਨੂੰ ਉਹ ਨਾਮ ਦਿੱਤਾ ਜੋ ਹੋਰ ਸਭਨਾਂ ਨਾਮਾਂ ਤੋਂ ਉੱਤਮ ਹੈ,

10ਕਿ ਯਿਸ਼ੂ ਦੇ ਨਾਮ ਦੇ ਅੱਗੇ ਹਰ ਗੋਡਾ ਝੁਕੇਗਾ, ਸਵਰਗ ਵਿੱਚ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠਾਂ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.