10ਮੈਂ ਮਸੀਹ ਨੂੰ ਜਾਣਨਾ ਚਾਹੁੰਦਾ ਹਾਂ, ਹਾਂ ਮੈਂ ਉਸ ਦੇ ਜੀ ਉੱਠਣ ਦੀ ਸਮਰੱਥਾ ਨੂੰ ਅਤੇ ਉਸ ਦੇ ਦੁੱਖਾਂ ਵਿੱਚ ਭਾਗੀਦਾਰੀਤਾ ਨੂੰ ਜਾਣ ਲਵਾਂ, ਉਸ ਦੀ ਮੌਤ ਵਿੱਚ ਉਸ ਦੇ ਵਰਗਾ ਬਣਾ,
11ਅਤੇ ਮੈਂ ਕਿਵੇਂ ਨਾ ਕਿਵੇਂ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਪ੍ਰਾਪਤੀ ਕਰ ਜਾਂਵਾਂ।
12ਇਹ ਨਹੀਂ ਕਿ ਮੈਂ ਪਹਿਲਾਂ ਹੀ ਇਹ ਸਭ ਪ੍ਰਾਪਤ ਕਰ ਲਿਆ ਹੈ, ਜਾਂ ਪਹਿਲਾਂ ਹੀ ਮੈਂ ਉਸ ਨਿਸ਼ਾਨੇ ਤੇ ਪਹੁੰਚ ਗਿਆ ਹਾਂ, ਪਰ ਮੈਂ ਕਿਵੇਂ ਉਸ ਗੱਲ ਨੂੰ ਹੱਥ ਪਾ ਲਵਾਂ, ਜਿਹਦੇ ਲਈ ਮਸੀਹ ਯਿਸ਼ੂ ਨੇ ਮੈਨੂੰ ਵੀ ਹੱਥ ਪਾਇਆ ਸੀ।
13ਹੇ ਭਰਾਵੋ ਅਤੇ ਭੈਣੋ, ਮੈਂ ਆਪਣੇ ਲਈ ਇਹ ਨਹੀਂ ਸਮਝਦਾ ਜੋ ਮੈਂ ਅਜੇ ਹੱਥ ਪਾ ਲਿਆ ਹੈ ਪਰ ਇੱਕ ਗੱਲ ਜੋ ਮੈਂ ਕਰਦਾ ਹਾਂ: ਪਿਛਲੀਆਂ ਗੱਲਾਂ ਨੂੰ ਭੁੱਲਾ ਕੇ ਅਤੇ ਅੱਗੇ ਕੀ ਹੈ, ਇਸ ਵੱਲ ਧਿਆਨ ਦਿੰਦਾ ਹਾਂ,
14ਮੈਂ ਉਸ ਇਨਾਮ ਨੂੰ ਜਿੱਤਣ ਲਈ ਨਿਸ਼ਾਨੇ ਵੱਲ ਅੱਗੇ ਵਧਦਾ ਜਾ ਰਿਹਾ ਹਾਂ ਜਿਸ ਦੇ ਲਈ ਪਰਮੇਸ਼ਵਰ ਨੇ ਮੈਨੂੰ ਮਸੀਹ ਯਿਸ਼ੂ ਵਿੱਚ ਸਵਰਗ ਵੱਲ ਬੁਲਾਇਆ ਹੈ।