ਕਹਾਉਤਾਂ 13

ਬੇਈਮਾਨੀ ਦਾ ਧਨ ਘਟਦਾ ਜਾਂਦਾ ਹੈ, ਪਰ ਜੋ ਕੋਈ ਮਿਹਨਤ ਕਰਦਾ ਹੈ ਉਸਦਾ ਧਨ ਹੌਲੀ-ਹੌਲੀ ਜਾਵੇਗਾ।

Proverbs 13:11 (UKJV) Wealth got by vanity shall be diminished: but he that gathers by labour shall increase.

9ਧਰਮੀ ਦੀ ਜੋਤ ਚਮਕਦੀ ਹੈ, ਪਰ ਦੁਸ਼ਟ ਦਾ ਦੀਵਾ ਬੁਝ ਜਾਂਦਾ ਹੈ।

10ਜਿੱਥੇ ਝਗੜਾ ਹੁੰਦਾ ਹੈ ਉੱਥੇ ਹੰਕਾਰ ਹੈ, ਪਰ ਸਲਾਹ ਲੈਣ ਵਾਲਿਆਂ ਵਿੱਚ ਸਮਝ ਹੁੰਦੀ ਹੈ।

11ਬੇਈਮਾਨੀ ਦਾ ਧਨ ਘਟਦਾ ਜਾਂਦਾ ਹੈ, ਪਰ ਜੋ ਕੋਈ ਮਿਹਨਤ ਕਰਦਾ ਹੈ ਉਸਦਾ ਧਨ ਹੌਲੀ-ਹੌਲੀ ਜਾਵੇਗਾ।

12ਆਸ ਜਦੋਂ ਪੂਰੀ ਨਹੀਂ ਹੁੰਦੀ ਤਾਂ ਦਿਲ ਟੁੱਟਦਾ ਹੈ, ਪਰ ਇੱਛਾ ਪੂਰੀ ਹੋਣੀ ਜੀਵਨ ਦਾ ਰੁੱਖ ਹੈ।

13ਜੋ ਕੋਈ ਉਪਦੇਸ਼ ਨੂੰ ਤੁੱਛ ਜਾਣਦਾ ਹੈ ਉਹ ਆਪਣਾ ਨਾਸ ਕਰਦਾ ਹੈ, ਪਰ ਜਿਹੜਾ ਹੁਕਮ ਦਾ ਆਦਰ ਕਰਦਾ ਹੈ ਉਸ ਨੂੰ ਇਨਾਮ ਮਿਲੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.