5ਮਿਹਨਤੀ ਦੀਆਂ ਯੋਜਨਾਵਾਂ ਲਾਭ ਵੱਲ ਲੈ ਜਾਂਦੀਆਂ ਹਨ, ਜਿਵੇਂ ਜਲਦਬਾਜ਼ੀ ਗਰੀਬੀ ਵੱਲ ਲੈ ਜਾਂਦੀ ਹੈ।
6ਝੂਠ ਬੋਲਣ ਦੁਆਰਾ ਕਮਾਇਆ ਗਿਆ ਧਨ ਹਵਾ ਨਾਲ ਉੱਡ ਜਾਣ ਵਾਲੀ ਧੂੜ ਵਰਗਾ ਹੈ, ਉਹ ਨੂੰ ਲੱਭਣ ਵਾਲੇ ਮੌਤ ਨੂੰ ਲੱਭਦੇ ਹਨ।
7ਦੁਸ਼ਟਾਂ ਦਾ ਜ਼ੁਲਮ ਉਹਨਾਂ ਨੂੰ ਖਿੱਚ ਲਵੇਗਾ, ਕਿਉਂਕਿ ਉਹ ਨਿਆਂ ਕਰਨ ਤੋਂ ਇਨਕਾਰ ਕਰਦੇ ਹਨ।
8ਦੋਸ਼ੀ ਦਾ ਰਾਹ ਭੈੜਾ ਹੈ, ਪਰ ਨਿਰਦੋਸ਼ ਦਾ ਚਾਲ-ਚਲਣ ਸਿੱਧਾ ਹੈ।
9ਝਗੜਾਲੂ ਪਤਨੀ ਨਾਲ ਸ਼ਾਝੇ ਘਰ ਵਿੱਚ ਰਹਿਣ ਨਾਲੋਂ, ਛੱਤ ਦੇ ਇੱਕ ਕੋਨੇ ਵਿੱਚ ਰਹਿਣਾ ਚੰਗਾ ਹੈ।