ਕਹਾਉਤਾਂ 28

ਇੱਕ ਵਫ਼ਾਦਾਰ ਵਿਅਕਤੀ ਨੂੰ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ ਜਾਣਗੀਆਂ, ਪਰ ਜਿਹੜਾ ਅਮੀਰ ਬਣਨ ਦਾ ਚਾਹਵਾਨ ਹੈ, ਸਜ਼ਾ ਤੋਂ ਨਾ ਬਚੇਗਾ।

Proverbs 28:20 (UKJV) A faithful man shall abound with blessings: but he that makes haste to be rich shall not be innocent.

18ਜਿਸ ਦੀ ਚਾਲ ਨਿਰਦੋਸ਼ ਹੈ ਉਹ ਸੁਰੱਖਿਅਤ ਹੈ, ਪਰ ਜਿਸ ਦੇ ਰਾਹ ਭੈੜੇ ਹਨ ਉਹ ਟੋਏ ਵਿੱਚ ਡਿੱਗਣਗੇ।

19ਜਿਹੜੇ ਆਪਣੀ ਜ਼ਮੀਨ ਵਿੱਚ ਕੰਮ ਕਰਦੇ ਹਨ, ਉਨ੍ਹਾਂ ਕੋਲ ਬਹੁਤ ਸਾਰਾ ਭੋਜਨ ਹੋਵੇਗਾ, ਪਰ ਜਿਹੜੇ ਲੋਕ ਕਲਪਨਾ ਦਾ ਪਿੱਛਾ ਕਰਦੇ ਹਨ, ਉਨ੍ਹਾਂ ਦੀ ਗਰੀਬੀ ਭਰੀ ਹੋਵੇਗੀ।

20ਇੱਕ ਵਫ਼ਾਦਾਰ ਵਿਅਕਤੀ ਨੂੰ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ ਜਾਣਗੀਆਂ, ਪਰ ਜਿਹੜਾ ਅਮੀਰ ਬਣਨ ਦਾ ਚਾਹਵਾਨ ਹੈ, ਸਜ਼ਾ ਤੋਂ ਨਾ ਬਚੇਗਾ।

21ਪੱਖਪਾਤ ਕਰਨਾ ਚੰਗਾ ਨਹੀਂ ਹੈ, ਫਿਰ ਵੀ ਇੱਕ ਵਿਅਕਤੀ ਰੋਟੀ ਦੇ ਇੱਕ ਟੁਕੜੇ ਲਈ ਗਲਤ ਕੰਮ ਕਰੇਗਾ।

22ਕੰਜੂਸ ਅਮੀਰ ਬਣਨ ਲਈ ਉਤਾਵਲੇ ਹਨ, ਅਤੇ ਇਹ ਨਹੀਂ ਜਾਣਦੇ ਕਿ ਗਰੀਬੀ ਉਨ੍ਹਾਂ ਦੀ ਉਡੀਕ ਕਰ ਰਹੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.