ਕਹਾਉਤਾਂ 6

ਸੋ ਹੇ ਮੇਰੇ ਪੁੱਤਰ, ਆਪਣੇ ਆਪ ਨੂੰ ਛੁਡਾਉਣ ਲਈ ਇਹ ਕਰ, ਕਿਉਂਕਿ ਤੁਸੀਂ ਆਪਣੇ ਗੁਆਂਢੀ ਦੇ ਹੱਥ ਵਿੱਚ ਆ ਗਏ ਹੋ, ਹੁਣ ਤੂੰ ਆਪਣੇ ਗੁਆਂਢੀ ਦੇ ਘਰ ਚਲਾ ਜਾ, ਅਤੇ ਨੀਵਾਂ ਹੋ ਕੇ ਆਪਣੇ ਗੁਆਂਢੀ ਨੂੰ ਮਨਾ ਲੈ!

Proverbs 6:3 (UKJV) Do this now, my son, and deliver yourself, when you are come into the hand of your friend; go, humble yourself, and make sure your friend.

1ਹੇ ਮੇਰੇ ਪੁੱਤਰ, ਜੇ ਤੁਸੀਂ ਆਪਣੇ ਗੁਆਂਢੀ ਲਈ ਸੁਰੱਖਿਆ ਰੱਖੀ ਹੈ, ਜੇ ਤੁਸੀਂ ਕਿਸੇ ਅਜਨਬੀ ਦੇ ਲਈ ਹੱਥ ਮਿਲਾਇਆ ਹੈ,

2ਤਾਂ ਤੂੰ ਆਪਣੇ ਹੀ ਮੂੰਹ ਦੇ ਬਚਨਾਂ ਨਾਲ ਫਸ ਗਿਆ, ਤੂੰ ਆਪਣੇ ਹੀ ਮੂੰਹ ਦੇ ਬਚਨਾਂ ਨਾਲ ਫੜ੍ਹਿਆ ਗਿਆ।

3ਸੋ ਹੇ ਮੇਰੇ ਪੁੱਤਰ, ਆਪਣੇ ਆਪ ਨੂੰ ਛੁਡਾਉਣ ਲਈ ਇਹ ਕਰ, ਕਿਉਂਕਿ ਤੁਸੀਂ ਆਪਣੇ ਗੁਆਂਢੀ ਦੇ ਹੱਥ ਵਿੱਚ ਆ ਗਏ ਹੋ, ਹੁਣ ਤੂੰ ਆਪਣੇ ਗੁਆਂਢੀ ਦੇ ਘਰ ਚਲਾ ਜਾ, ਅਤੇ ਨੀਵਾਂ ਹੋ ਕੇ ਆਪਣੇ ਗੁਆਂਢੀ ਨੂੰ ਮਨਾ ਲੈ!

4ਨਾ ਆਪਣੀਆਂ ਅੱਖਾਂ ਵਿੱਚ ਨੀਂਦ ਨਾ ਆਉਣ ਦੇ, ਨਾ ਆਪਣੀਆਂ ਪਲਕਾਂ ਨੂੰ ਝਪਕਣ ਦੇ।

5ਜਿਵੇਂ ਸ਼ਿਕਾਰੀ ਦੇ ਹੱਥੋਂ ਹਿਰਨੀ ਅਤੇ ਚਿੜ੍ਹੀਮਾਰ ਦੇ ਹੱਥੋਂ ਚਿੜ੍ਹੀ, ਉਸੇ ਤਰ੍ਹਾਂ ਹੀ ਆਪਣੇ ਆਪ ਨੂੰ ਛੁਡਾ ਲੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.