ਰੋਮਿਆਂ 1

ਮੈਂ ਖੁਸ਼ਖ਼ਬਰੀ ਤੋਂ ਸ਼ਰਮਿੰਦਾ ਨਹੀਂ ਹਾਂ ਕਿਉਂਕਿ ਇਹ ਪਰਮੇਸ਼ਵਰ ਦੀ ਸ਼ਕਤੀ ਹੈ ਜੋ ਵਿਸ਼ਵਾਸ ਕਰਨ ਵਾਲੇ ਹਰੇਕ ਨੂੰ ਮੁਕਤੀ ਦਿੰਦੀ ਹੈ: ਪਹਿਲਾਂ ਯਹੂਦੀ ਨੂੰ ਅਤੇ ਫਿਰ ਗ਼ੈਰ-ਯਹੂਦੀ ਨੂੰ।

Romans 1:16 (UKJV) For I am not ashamed of the gospel of Christ: for it is the power of God unto salvation to every one that believes; to the Jew first, and also to the Greek.

14ਮੈਂ ਯੂਨਾਨੀਆਂ ਅਤੇ ਗ਼ੈਰ-ਯੂਨਾਨੀਆਂ, ਬੁੱਧੀਮਾਨਾਂ ਅਤੇ ਮੂਰਖਾਂ ਦੋਵਾਂ ਲਈ ਜ਼ਿੰਮੇਵਾਰ ਹਾਂ।

15ਇਹੀ ਕਾਰਣ ਹੈ ਕਿ ਮੈਂ ਤੁਹਾਡੇ ਲਈ ਵੀ ਜਿਹੜੇ ਰੋਮ ਵਿੱਚ ਰਹਿੰਦੇ ਹਨ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਲਈ ਚਾਹਵਾਨ ਹਾਂ।

16ਮੈਂ ਖੁਸ਼ਖ਼ਬਰੀ ਤੋਂ ਸ਼ਰਮਿੰਦਾ ਨਹੀਂ ਹਾਂ ਕਿਉਂਕਿ ਇਹ ਪਰਮੇਸ਼ਵਰ ਦੀ ਸ਼ਕਤੀ ਹੈ ਜੋ ਵਿਸ਼ਵਾਸ ਕਰਨ ਵਾਲੇ ਹਰੇਕ ਨੂੰ ਮੁਕਤੀ ਦਿੰਦੀ ਹੈ: ਪਹਿਲਾਂ ਯਹੂਦੀ ਨੂੰ ਅਤੇ ਫਿਰ ਗ਼ੈਰ-ਯਹੂਦੀ ਨੂੰ।

17ਕਿਉਂ ਜੋ ਖੁਸ਼ਖ਼ਬਰੀ ਵਿੱਚ ਪਰਮੇਸ਼ਵਰ ਦੀ ਧਾਰਮਿਕਤਾ ਪ੍ਰਗਟ ਕੀਤੀ ਗਈ ਹੈ। ਧਾਰਮਿਕਤਾ ਜੋ ਨਿਹਚਾ ਨਾਲ ਸ਼ੁਰੂ ਤੋਂ ਅੰਤ ਤੱਕ ਹੈ, ਜਿਵੇਂ ਕਿ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: “ਧਰਮੀ ਵਿਸ਼ਵਾਸ ਦੁਆਰਾ ਜੀਉਂਦਾ ਰਹੇਗਾ।”

18ਸਵਰਗ ਤੋਂ ਉਹਨਾਂ ਲੋਕਾਂ ਦੀਆਂ ਸਾਰੀਆਂ ਕੁਧਰਮੀਆਂ ਅਤੇ ਬੁਰਾਈਆਂ ਵਿਰੁੱਧ ਪਰਮੇਸ਼ਵਰ ਦਾ ਕ੍ਰੋਧ ਪ੍ਰਗਟ ਕੀਤਾ ਜਾ ਰਿਹਾ ਹੈ, ਜੋ ਆਪਣੀ ਬੁਰਾਈ ਨਾਲ ਸੱਚ ਨੂੰ ਦਬਾਉਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.