30ਉਹ ਬਦਨਾਮੀ ਕਰਨ ਵਾਲੇ, ਪਰਮੇਸ਼ਵਰ ਨੂੰ ਨਫ਼ਰਤ ਕਰਨ ਵਾਲੇ, ਜ਼ਾਲਮ, ਘਮੰਡੀ ਅਤੇ ਹੰਕਾਰੀ; ਉਹ ਬੁਰਾਈਆਂ ਕਰਨ ਦੇ ਨਵੇਂ-ਨਵੇਂ ਤਰੀਕਿਆਂ ਨੂੰ ਲੱਭਦੇ ਹਨ; ਉਹ ਆਪਣੇ ਮਾਪਿਆਂ ਦਾ ਕਹਿਣਾ ਨਹੀਂ ਮੰਨਦੇ।
31ਉਹਨਾਂ ਕੋਲ ਨਾ ਸਮਝ ਹੈ, ਨਾ ਵਫ਼ਾਦਾਰੀ, ਨਾ ਪਿਆਰ, ਨਾ ਦਯਾ।
32ਹਾਲਾਂਕਿ ਉਹ ਪਰਮੇਸ਼ਵਰ ਦੇ ਧਰਮੀ ਆਦੇਸ਼ ਨੂੰ ਜਾਣਦੇ ਹਨ ਕਿ ਜੋ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਉਹ ਮੌਤ ਦੇ ਯੋਗ ਹਨ, ਉਹ ਅਜਿਹੇ ਕੰਮ ਨਾ ਸਿਰਫ ਖ਼ੁਦ ਕਰਦੇ ਹਨ, ਸਗੋਂ ਉਨ੍ਹਾਂ ਦੇ ਪਿੱਛੇ ਚੱਲਣ ਵਾਲਿਆਂ ਨੂੰ ਵੀ ਪੂਰਾ ਸਹਿਯੋਗ ਦਿੰਦੇ ਹਨ।