ਰੋਮਿਆਂ 11

ਉਹਨਾਂ ਦੀਆਂ ਅੱਖਾਂ ਹਨੇਰਾ ਹੋ ਜਾਣ ਤਾਂ ਜੋ ਉਹ ਵੇਖ ਨਾ ਸਕਣ ਅਤੇ ਉਹਨਾਂ ਦੀ ਪਿੱਠ ਸਦਾ ਲਈ ਝੁਕ ਜਾਵੇ।

Romans 11:10 (UKJV) Let their eyes be darkened, that they may not see, and bow down their back always.

8ਜਿਵੇਂ ਕਿ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: “ਪਰਮੇਸ਼ਵਰ ਨੇ ਉਹਨਾਂ ਨੂੰ ਮੂਰਖਤਾ ਦੀ ਆਤਮਾ ਦਿੱਤੀ, ਅੱਜ ਵੀ ਉਹਨਾਂ ਦੀਆਂ ਅੱਖਾਂ ਵੇਖ ਨਹੀਂ ਸਕਦੀਆਂ ਅਤੇ ਉਹਨਾਂ ਦੇ ਕੰਨ ਜੋ ਸੁਣ ਨਹੀਂ ਸਕਦੇ।”

9ਅਤੇ ਦਾਵੀਦ ਕਹਿੰਦਾ ਹੈ: “ਉਹਨਾਂ ਦੀ ਮੇਜ਼ ਉਹਨਾਂ ਲਈ ਇੱਕ ਫੰਦਾ ਅਤੇ ਇੱਕ ਜਾਲ, ਇੱਕ ਠੋਕਰ ਅਤੇ ਬਦਲਾ ਬਣ ਜਾਵੇਗਾ।”

10ਉਹਨਾਂ ਦੀਆਂ ਅੱਖਾਂ ਹਨੇਰਾ ਹੋ ਜਾਣ ਤਾਂ ਜੋ ਉਹ ਵੇਖ ਨਾ ਸਕਣ ਅਤੇ ਉਹਨਾਂ ਦੀ ਪਿੱਠ ਸਦਾ ਲਈ ਝੁਕ ਜਾਵੇ।

11ਦੁਬਾਰਾ ਮੈਂ ਪੁੱਛਦਾ ਹਾਂ: ਕੀ ਉਹਨਾਂ ਨੂੰ ਇਹ ਠੋਕਰ ਇਸ ਲਈ ਲੱਗੀ ਕਿ ਉਹ ਉੱਠ ਨਾ ਸਕਣ? ਬਿਲਕੁਲ ਨਹੀਂ! ਪਰ ਇਹ ਉਹਨਾਂ ਦੇ ਪਾਪ ਕਰਕੇ ਹੋਇਆ। ਇਸਰਾਏਲ ਨੂੰ ਈਰਖਾ ਕਰਨ ਲਈ ਗ਼ੈਰ-ਯਹੂਦੀਆਂ ਨੂੰ ਮੁਕਤੀ ਮਿਲੀ ਹੈ।

12ਪਰ ਜੇ ਇਸਰਾਏਲ ਦਾ ਪਾਪ ਸੰਸਾਰ ਦੇ ਲਈ ਧਨ ਹੈ, ਅਤੇ ਫਿਰ ਉਹਨਾਂ ਦੀ ਗਿਰਾਵਟ ਗ਼ੈਰ-ਯਹੂਦੀਆਂ ਲਈ ਧਨ ਹੈ, ਤਾਂ ਫਿਰ ਇਸਰਾਏਲ ਕੌਮ ਦਾ ਪੂਰਨ ਤੌਰ ਤੇ ਵਾਪਸ ਮੁੜਨਾ ਕਿੰਨੀ ਵੱਡੀ ਅਮੀਰੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.