ਰੋਮਿਆਂ 13

ਹਰ ਕੋਈ ਸਰਕਾਰੀ ਅਧਿਕਾਰੀਆਂ ਦੇ ਅਧੀਨ ਹੋਵੇ, ਕਿਉਂਕਿ ਇਸ ਤੋਂ ਇਲਾਵਾ ਕੋਈ ਅਧਿਕਾਰ ਨਹੀਂ ਹੈ ਜੋ ਪਰਮੇਸ਼ਵਰ ਦੁਆਰਾ ਸਥਾਪਤ ਕੀਤਾ ਗਿਆ ਹੈ। ਜਿਹੜੇ ਅਧਿਕਾਰੀ ਮੌਜੂਦ ਹਨ ਉਹ ਪਰਮੇਸ਼ਵਰ ਦੁਆਰਾ ਸਥਾਪਤ ਕੀਤੇ ਗਏ ਹਨ।

Romans 13:1 (UKJV) Let every soul be subject unto the higher powers. For there is no power but of God: the powers that be are ordained of God.

1ਹਰ ਕੋਈ ਸਰਕਾਰੀ ਅਧਿਕਾਰੀਆਂ ਦੇ ਅਧੀਨ ਹੋਵੇ, ਕਿਉਂਕਿ ਇਸ ਤੋਂ ਇਲਾਵਾ ਕੋਈ ਅਧਿਕਾਰ ਨਹੀਂ ਹੈ ਜੋ ਪਰਮੇਸ਼ਵਰ ਦੁਆਰਾ ਸਥਾਪਤ ਕੀਤਾ ਗਿਆ ਹੈ। ਜਿਹੜੇ ਅਧਿਕਾਰੀ ਮੌਜੂਦ ਹਨ ਉਹ ਪਰਮੇਸ਼ਵਰ ਦੁਆਰਾ ਸਥਾਪਤ ਕੀਤੇ ਗਏ ਹਨ।

2ਨਤੀਜੇ ਵਜੋਂ, ਜਿਹੜਾ ਵੀ ਅਧਿਕਾਰੀ ਦੇ ਵਿਰੁੱਧ ਬਗਾਵਤ ਕਰਦਾ ਹੈ, ਉਹ ਉਸ ਦੀ ਬਗਾਵਤ ਕਰ ਰਿਹਾ ਹੈ ਜੋ ਪਰਮੇਸ਼ਵਰ ਨੇ ਕਾਇਮ ਕੀਤਾ ਹੈ, ਅਤੇ ਜੋ ਅਜਿਹਾ ਕਰਦੇ ਹਨ ਉਹ ਆਪਣੇ ਆਪ ਉੱਤੇ ਨਿਆਂ ਲਿਆਉਣਗੇ।

3ਕਿਉਂਕਿ ਸਰਕਾਰੀ ਅਧਿਕਾਰੀ ਸਹੀ ਕੰਮ ਕਰਨ ਵਾਲਿਆਂ ਦੇ ਡਰ ਲਈ ਨਹੀਂ ਹਨ, ਬਲਕਿ ਗਲਤ ਕਰਨ ਵਾਲਿਆਂ ਦੇ ਲਈ ਡਰ ਦੇ ਲਈ ਹਨ। ਕੀ ਤੁਸੀਂ ਅਧਿਕਾਰੀ ਦੇ ਡਰ ਤੋਂ ਮੁਕਤ ਹੋਣਾ ਚਾਹੁੰਦੇ ਹੋ? ਫਿਰ ਉਹ ਕਰੋ ਜੋ ਸਹੀ ਹੈ ਅਤੇ ਤੁਹਾਡੀ ਤਾਰੀਫ਼ ਹੋਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.