4ਕਿਉਂਕਿ ਅਧਿਕਾਰੀ ਅਧਿਕਾਰ ਵਿੱਚ ਤੁਹਾਡੇ ਭਲੇ ਦੇ ਲਈ ਪਰਮੇਸ਼ਵਰ ਦੇ ਸੇਵਕ ਹਨ। ਪਰ ਜੇ ਤੁਸੀਂ ਗਲਤ ਕਰਦੇ ਹੋ, ਤਾਂ ਡਰੋ, ਕਿਉਂਕਿ ਅਧਿਕਾਰੀ ਬਿਨਾਂ ਕਾਰਨ ਤਲਵਾਰ ਨਹੀਂ ਚੁੱਕਦੇ। ਉਹ ਪਰਮੇਸ਼ਵਰ ਦੇ ਸੇਵਕ ਹਨ, ਗਲਤੀ ਕਰਨ ਵਾਲੇ ਨੂੰ ਸਜ਼ਾ ਦਿਵਾਉਣ ਲਈ ਕ੍ਰੋਧ ਦੇ ਮੁਖਤਾਰ ਹਨ।
5ਇਸੇ ਲਈ ਇਹ ਸਹੀ ਹੈ ਕਿ ਨਾ ਸਿਰਫ ਸਜ਼ਾ ਦੇ ਡਰ ਕਾਰਨ, ਬਲਕਿ ਜ਼ਮੀਰ ਦੇ ਹਿੱਤ ਵਿੱਚ ਵੀ ਅਧੀਨ ਹੋਣਾ ਚਾਹੀਦਾ ਹੈ।
6ਇਹੀ ਕਾਰਨ ਹੈ ਕਿ ਤੁਸੀਂ ਟੈਕਸ ਦਿੰਦੇ ਹੋ, ਕਿਉਂਕਿ ਅਧਿਕਾਰੀ ਪਰਮੇਸ਼ਵਰ ਦੇ ਸੇਵਕ ਹੁੰਦੇ ਹਨ, ਜੋ ਸ਼ਾਸਨ ਕਰਨ ਲਈ ਆਪਣਾ ਪੂਰਾ ਸਮਾਂ ਦਿੰਦੇ ਹਨ।
7ਹਰ ਕਿਸੇ ਨੂੰ ਉਹ ਦਿਓ ਜੋ ਤੁਸੀਂ ਉਹਨਾਂ ਦੇ ਦੇਣਦਾਰ ਹੋ: ਜੇ ਤੁਸੀਂ ਟੈਕਸਾਂ ਦੇ ਦੇਣਦਾਰ ਹੋ, ਤਾਂ ਟੈਕਸ ਦਿਓ; ਜੇ ਆਮਦਨੀ, ਫਿਰ ਆਮਦਨੀ; ਉਨ੍ਹਾਂ ਤੋਂ ਡਰੋ ਜਿਨ੍ਹਾਂ ਤੋਂ ਡਰਨਾ ਹੈ ਅਤੇ ਉਨ੍ਹਾਂ ਦਾ ਆਦਰ ਕਰੋ ਜੋ ਆਦਰ ਦੇ ਹੱਕਦਾਰ ਹਨ।
8ਇੱਕ-ਦੂਜੇ ਨਾਲ ਪਿਆਰ ਕਰਨ ਤੋਂ ਇਲਾਵਾ ਕਿਸੇ ਹੋਰ ਗੱਲ ਵਿੱਚ ਕਿਸੇ ਦੇ ਕਰਜ਼ਦਾਰ ਨਾ ਰਹੋ, ਕਿਉਂਕਿ ਜਿਹੜਾ ਵਿਅਕਤੀ ਦੂਜਿਆਂ ਨੂੰ ਪਿਆਰ ਕਰਦਾ ਹੈ ਉਸ ਨੇ ਬਿਵਸਥਾ ਨੂੰ ਪੂਰਾ ਕੀਤਾ ਹੈ।