ਰੋਮਿਆਂ 13

ਕਿਉਂਕਿ ਹੁਕਮ ਆਖਦੇ ਹਨ, “ਤੁਸੀਂ ਵਿਭਚਾਰ ਨਾ ਕਰਨਾ, ਤੁਸੀਂ ਕਤਲ ਨਾ ਕਰਨਾ, ਚੋਰੀ ਨਾ ਕਰਨਾ, ਤੁਸੀਂ ਲਾਲਚ ਨਾ ਕਰਨਾ,” ਅਤੇ ਹੋਰ ਵੀ ਹੁਕਮ ਹੋ ਸਕਦੇ ਹਨ। ਪਰ ਇਹਨਾਂ ਸਾਰੇ ਹੁਕਮਾਂ ਦਾ ਨਿਚੋੜ ਇੱਕ ਹੈ: “ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰੋ।”

Romans 13:9 (UKJV) For this, You shall not commit adultery, You shall not kill, You shall not steal, You shall not bear false witness, You shall not covet; and if there be any other commandment, it is briefly comprehended in this saying, namely, You shall love your neighbour as yourself.

7ਹਰ ਕਿਸੇ ਨੂੰ ਉਹ ਦਿਓ ਜੋ ਤੁਸੀਂ ਉਹਨਾਂ ਦੇ ਦੇਣਦਾਰ ਹੋ: ਜੇ ਤੁਸੀਂ ਟੈਕਸਾਂ ਦੇ ਦੇਣਦਾਰ ਹੋ, ਤਾਂ ਟੈਕਸ ਦਿਓ; ਜੇ ਆਮਦਨੀ, ਫਿਰ ਆਮਦਨੀ; ਉਨ੍ਹਾਂ ਤੋਂ ਡਰੋ ਜਿਨ੍ਹਾਂ ਤੋਂ ਡਰਨਾ ਹੈ ਅਤੇ ਉਨ੍ਹਾਂ ਦਾ ਆਦਰ ਕਰੋ ਜੋ ਆਦਰ ਦੇ ਹੱਕਦਾਰ ਹਨ।

8ਇੱਕ-ਦੂਜੇ ਨਾਲ ਪਿਆਰ ਕਰਨ ਤੋਂ ਇਲਾਵਾ ਕਿਸੇ ਹੋਰ ਗੱਲ ਵਿੱਚ ਕਿਸੇ ਦੇ ਕਰਜ਼ਦਾਰ ਨਾ ਰਹੋ, ਕਿਉਂਕਿ ਜਿਹੜਾ ਵਿਅਕਤੀ ਦੂਜਿਆਂ ਨੂੰ ਪਿਆਰ ਕਰਦਾ ਹੈ ਉਸ ਨੇ ਬਿਵਸਥਾ ਨੂੰ ਪੂਰਾ ਕੀਤਾ ਹੈ।

9ਕਿਉਂਕਿ ਹੁਕਮ ਆਖਦੇ ਹਨ, “ਤੁਸੀਂ ਵਿਭਚਾਰ ਨਾ ਕਰਨਾ, ਤੁਸੀਂ ਕਤਲ ਨਾ ਕਰਨਾ, ਚੋਰੀ ਨਾ ਕਰਨਾ, ਤੁਸੀਂ ਲਾਲਚ ਨਾ ਕਰਨਾ,” ਅਤੇ ਹੋਰ ਵੀ ਹੁਕਮ ਹੋ ਸਕਦੇ ਹਨ। ਪਰ ਇਹਨਾਂ ਸਾਰੇ ਹੁਕਮਾਂ ਦਾ ਨਿਚੋੜ ਇੱਕ ਹੈ: “ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰੋ।”

10ਪਿਆਰ ਕਿਸੇ ਗੁਆਂਢੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਇਸ ਲਈ ਪਿਆਰ ਬਿਵਸਥਾ ਨੂੰ ਪੂਰਾ ਕਰਦਾ ਹੈ।

11ਅਤੇ ਇਹ ਕਰੋ, ਵਰਤਮਾਨ ਸਮੇਂ ਨੂੰ ਸਮਝੋ: ਸਮਾਂ ਆ ਗਿਆ ਹੈ ਕਿ ਤੁਸੀਂ ਆਪਣੀ ਨੀਂਦ ਤੋਂ ਜਾਗੋ, ਕਿਉਂਕਿ ਸਾਡੀ ਮੁਕਤੀ ਹੁਣ ਉਸ ਸਮੇਂ ਦੇ ਨਾਲੋਂ ਨੇੜੇ ਹੈ ਜਦੋਂ ਅਸੀਂ ਪਹਿਲਾਂ ਵਿਸ਼ਵਾਸ ਕੀਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.